Site icon TheUnmute.com

ਗੁਜਰਾਤ ਟਾਈਟਨਸ ਦੇ ਗੇਂਦਬਾਜ ਮੋਹਿਤ ਸ਼ਰਮਾ ਨੇ IPL ‘ਚ ਸਭ ਤੋਂ ਮਹਿੰਗਾ ਸਪੈੱਲ ਸੁੱਟਿਆ

Gujarat Titans

ਚੰਡੀਗੜ੍ਹ, 25 ਅਪ੍ਰੈਲ 2024: ਆਈ.ਪੀ.ਐੱਲ 2024 ਦੇ 40ਵੇਂ ਮੈਚ ਵਿੱਚ ਦਿੱਲੀ ਕੈਪੀਟਲਸ ਨੇ ਗੁਜਰਾਤ ਟਾਈਟਨਸ (Gujarat Titans) ਨੂੰ 4 ਦੌੜਾਂ ਨਾਲ ਹਰਾ ਦਿੱਤਾ । ਗੁਜਰਾਤ ਨੇ ਬੁੱਧਵਾਰ ਨੂੰ ਅਰੁਣ ਜੇਤਲੀ ਸਟੇਡੀਅਮ ‘ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦਿੱਲੀ ਨੇ 20 ਓਵਰਾਂ ‘ਚ 4 ਵਿਕਟਾਂ ‘ਤੇ 224 ਦੌੜਾਂ ਬਣਾਈਆਂ। ਜਵਾਬ ‘ਚ ਗੁਜਰਾਤ ਦੀ ਟੀਮ 20 ਓਵਰਾਂ ‘ਚ 8 ਵਿਕਟਾਂ ‘ਤੇ 220 ਦੌੜਾਂ ਹੀ ਬਣਾ ਸਕੀ। ਪਹਿਲੀ ਵਾਰ ਕਿਸੇ ਟੀਮ ਨੇ ਗੁਜਰਾਤ ਖ਼ਿਲਾਫ਼ ਇੰਨਾ ਵੱਡਾ ਸਕੋਰ ਬਣਾਇਆ ਹੈ।

ਦਿੱਲੀ ਦੇ ਕਪਤਾਨ ਰਿਸ਼ਭ ਪੰਤ ਨੇ 43 ਗੇਂਦਾਂ ‘ਤੇ 88 ਦੌੜਾਂ ਬਣਾਈਆਂ। ਇਸ ‘ਚੋਂ ਉਨ੍ਹਾਂ ਨੇ ਆਖਰੀ ਓਵਰ ‘ਚ ਮੋਹਿਤ ਸ਼ਰਮਾ (Mohit Sharma) ਖ਼ਿਲਾਫ਼ 4 ਗੇਂਦਾਂ ‘ਤੇ 28 ਦੌੜਾਂ ਬਣਾਈਆਂ। ਮੋਹਿਤ ਸ਼ਰਮਾ ਨੇ ਆਈਪੀਐਲ ਦਾ ਸਭ ਤੋਂ ਮਹਿੰਗਾ ਸਪੈੱਲ ਸੁੱਟਿਆ ਹੈ | ਉਨ੍ਹਾਂ ਨੇ 4 ਓਵਰਾਂ ‘ਚ ਕੁੱਲ 73 ਦੌੜਾਂ ਦਿੱਤੀਆਂ, ਜਿਸ ‘ਚੋਂ 31 ਦੌੜਾਂ ਉਸ ਦੇ ਆਖਰੀ ਓਵਰ ‘ਚ ਆਈਆਂ।

ਦਿੱਲੀ ਕੈਪੀਟਲਸ ਨੇ ਆਈਪੀਐਲ ਵਿੱਚ ਆਪਣੀ ਟੀਮ ਦਾ ਤੀਜਾ ਸਭ ਤੋਂ ਵੱਡਾ ਸਕੋਰ ਬਣਾਇਆ ਹੈ। ਟੀਮ ਨੇ ਕੁੱਲ 224 ਦੌੜਾਂ ਬਣਾਈਆਂ। ਟੀਮ ਦਾ ਸਭ ਤੋਂ ਵੱਡਾ ਸਕੋਰ 2011 ‘ਚ ਪੰਜਾਬ ਕਿੰਗਜ਼ ਖਿਲਾਫ ਆਇਆ ਸੀ, ਜਦੋਂ ਡੇਵਿਡ ਵਾਰਨਰ ਅਤੇ ਵਰਿੰਦਰ ਸਹਿਵਾਗ ਨੇ ਓਪਨਿੰਗ ਕਰਦੇ ਹੋਏ 77-77 ਦੌੜਾਂ ਬਣਾਈਆਂ ਸਨ। ਇਸ ਸਾਂਝੇਦਾਰੀ ਕਾਰਨ ਟੀਮ ਨੇ ਕੁੱਲ 231 ਦੌੜਾਂ ਬਣਾਈਆਂ ਸਨ। ਦਿੱਲੀ ਦੇ ਬੱਲੇਬਾਜ਼ਾਂ ਨੇ ਗੁਜਰਾਤ (Gujarat Titans) ਖਿਲਾਫ ਆਖਰੀ 5 ਓਵਰਾਂ ‘ਚ 97 ਦੌੜਾਂ ਬਣਾਈਆਂ। ਇਹ ਆਈਪੀਐਲ ਵਿੱਚ ਆਖਰੀ 5 ਓਵਰਾਂ ਵਿੱਚ ਦੂਜਾ ਸਭ ਤੋਂ ਵੱਡਾ ਸਕੋਰ ਹੈ।

Exit mobile version