ਚੰਡੀਗੜ੍ਹ 04 ਅਕਤੂਬਰ 2022: ਗੁਜਰਾਤ ਦੀ ਸੂਰਤ ਪੁਲਿਸ (Surat Police) ਨੂੰ ਮੰਗਲਵਾਰ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਛੇ ਮੁਲਜ਼ਮਾਂ ਨੂੰ 67 ਕਰੋੜ ਦੇ ਪੁਰਾਣੇ ਅਤੇ 317 ਕਰੋੜ ਦੇ ਨਵੇਂ ਨਕਲੀ ਨੋਟਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। 67 ਕਰੋੜ ਨੋਟਬੰਦੀ ਤੋਂ ਪਹਿਲਾਂ ਦੇ ਨੋਟ ਹਨ। ਮੁਲਜ਼ਮਾਂ ਨੇ ਕਾਲੇ ਧਨ ਨੂੰ ਚਿੱਟੇ ਵਿੱਚ ਬਦਲਣ ਲਈ ਟਰੱਸਟ, ਕੰਪਨੀ ਅਤੇ ਕਮਿਸ਼ਨ ਦੇ ਨਾਂ ’ਤੇ ਲੋਕਾਂ ਨੂੰ ਠੱਗਿਆ ਸੀ। ਪੁਲਿਸ ਨੇ ਇਨ੍ਹਾਂ ਨਕਲੀ ਨੋਟਾਂ ਨੂੰ ਛਾਪਣ ਵਾਲੇ ਪ੍ਰਿੰਟਰ ਨੂੰ ਫੜਨ ਲਈ 2 ਵਾਧੂ ਟੀਮਾਂ ਦਾ ਗਠਨ ਕੀਤਾ ਹੈ |
Surat, Gujarat | 6 arrested with fake currency worth Rs317 cr incl Rs67 cr pre-demonetized notes of Rs500 & Rs1000. Accused cheated people in name of trust, company&commission to convert black money into white.2 additional teams formed to nab printer of notes: HH Joysar, SP Rural pic.twitter.com/g3amSPZ6KU
— ANI (@ANI) October 4, 2022