ਚੰਡੀਗੜ੍ਹ 13 ਦਸੰਬਰ 2022: ਗੁਜਰਾਤ ਪੁਲਿਸ (Gujarat police) ਨੇ ਵੱਡੀ ਕਾਰਵਾਈ ਕਰਦਿਆਂ ਮੰਗਲਵਾਰ ਨੂੰ ਸੂਰਤ ਤੋਂ ਇੱਕ ਨੂੰ ਜਾਸੂਸ ਅਤੇ ਕਥਿਤ ਤੌਰ ‘ਤੇ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਲਈ ਕੰਮ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤਾ ਗਿਆ ਵਿਅਕਤੀ ਸੂਰਤ ਦੇ ਭੁਵਨੇਸ਼ਵਰੀ ਨਗਰ ਦਾ ਰਹਿਣ ਵਾਲਾ ਹੈ। ਇਹ ਵਿਅਕਤੀ ਦੁਕਾਨ ਚਲਾਉਂਦਾ ਸੀ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਦੀਪਕ ਕਿਸ਼ੋਰ ਭਾਈ ਸਾਲੁੰਖੇ ਨੂੰ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਪੁਣੇ ਸਥਿਤ ਦੱਖਣੀ ਆਰਮੀ ਕਮਾਂਡ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਡਾਇਮੰਡ ਸਿਟੀ ਤੋਂ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਵਿਅਕਤੀ ਨੂੰ ਗੁਜਰਾਤ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ (SOG) ਦੇ ਹਵਾਲੇ ਕੀਤਾ ਜਾ ਰਿਹਾ ਹੈ।
ਉਸਨੇ ਅੱਗੇ ਕਿਹਾ ਕਿ ਫੜਿਆ ਗਿਆ ਏਜੰਟ ਇੱਕ ਵਿੱਤੀ ਮਾਡਿਊਲ ਵਜੋਂ ਕੰਮ ਕਰ ਰਿਹਾ ਸੀ ਜੋ ਮਹੱਤਵਪੂਰਨ ਜਾਣਕਾਰੀ ਦੇ ਬਦਲੇ ਭਾਰਤ ਵਿੱਚ ਸੇਵਾ ਕਰ ਰਹੇ ਅਧਿਕਾਰੀਆਂ ਅਤੇ ਨਾਗਰਿਕਾਂ ਨੂੰ ਪੈਸੇ ਟ੍ਰਾਂਸਫਰ ਕਰ ਰਿਹਾ ਸੀ। ਇਸ ਤੋਂ ਇਲਾਵਾ ਉਹ ਪਾਕਿਸਤਾਨ ਸਥਿਤ ਦੋ ਹੈਂਡਲਰ ਹਾਮਿਦ ਅਤੇ ਕਾਸ਼ਿਫ ਦੇ ਸੰਪਰਕ ਵਿਚ ਸੀ।