10 ਨਵੰਬਰ 2024: ਗੁਜਰਾਤ (gujrat) ਦੇ ਵਲਸਾਡ ਜ਼ਿਲ੍ਹੇ ਦੇ ਉਮਰਗਾਮ ਵਿੱਚ (ਸ਼ਨੀਵਾਰ) ਬੀਤੀ ਰਾਤ ਨੂੰ ਇੱਕ ਪਲਾਸਟਿਕ ਫੈਕਟਰੀ (plastic factory) ਵਿੱਚ ਅੱਗ ਲੱਗ ਗਈ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਮੌਕੇ ਤੇ ਹੀ ਕਈ ਗੱਡੀਆਂ ਪਹੁੰਚ ਗਈਆਂ। ਖੁਸ਼ਕਿਸਮਤੀ ਇਹ ਰਹੀ ਹੈ ਕਿ ਫਿਲਹਾਲ ਅੱਗ ‘ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਉਥੇ ਹੀ ਇਹ ਵੀ ਹਜੇ ਤੱਕ ਨਹੀਂ ਪਤਾ ਚੱਲੀ ਕਿ ਅੱਗ ਕਿਵੇਂ ਲੱਗੀ ਹੈ। ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਪੂਰੀ ਜਾਣਕਾਰੀ ਦਿੱਤੀ ਜਾਵੇਗੀ।