Site icon TheUnmute.com

GUJ vs UP: ਐਸ਼ਲੇ ਗਾਰਡਨਰ ਤੇ ਹੇਮਲਤਾ ਨੇ ਜੜੇ ਅਰਧ ਸੈਂਕੜੇ, ਯੂਪੀ ਵਾਰੀਅਰਜ਼ ਨੂੰ 179 ਦੌੜਾਂ ਦਾ ਦਿੱਤਾ ਟੀਚਾ

UP Warriors

ਚੰਡੀਗੜ੍ਹ, 20 ਮਾਰਚ 2023: ਸੋਮਵਾਰ ਨੂੰ ਮਹਿਲਾ ਪ੍ਰੀਮੀਅਰ ਲੀਗ (Women’s Premier League) ‘ਚ ਗੁਜਰਾਤ ਜਾਇੰਟਸ ਅਤੇ ਯੂਪੀ ਵਾਰੀਅਰਜ਼ (UP Warriors) ਵਿਚਾਲੇ ਅਹਿਮ ਮੁਕਾਬਲਾ ਖੇਡਿਆ ਜਾ ਰਿਹਾ ਹੈ | ਗੁਜਰਾਤ ਜਾਇੰਟਸ (Gujarat Giants) ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਯੂਪੀ ਵਾਰੀਅਰਜ਼ (UP Warriors) ਨੂੰ 179 ਦੌੜਾਂ ਦਾ ਟੀਚਾ ਦਿੱਤਾ ਹੈ। ਟੀਮ ਨੇ 20 ਓਵਰਾਂ ਵਿੱਚ ਛੇ ਵਿਕਟਾਂ ’ਤੇ 178 ਦੌੜਾਂ ਬਣਾਈਆਂ। ਦੋਵਾਂ ਟੀਮਾਂ ਵਿਚਾਲੇ ਅੱਜ ਦਾ ਮੈਚ ਪਲੇਆਫ ‘ਚ ਆਪਣੀ ਜਗ੍ਹਾ ਬਣਾਉਣ ਲਈ ਕਾਫੀ ਅਹਿਮ ਹੈ।

ਬ੍ਰੇਬੋਰਨ ਸਟੇਡੀਅਮ ‘ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ ਸੋਫੀਆ ਡੰਕਲੇ ਅਤੇ ਲੌਰਾ ਵੁਲਫਾਰਟ ਨੇ ਪਹਿਲੀ ਵਿਕਟ ਲਈ 41 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਮਜ਼ਬੂਤ ​​ਸ਼ੁਰੂਆਤ ਦਿਵਾਈ। ਫਿਰ ਐਸ਼ਲੇ ਗਾਰਡਨਰ (60 ਦੌੜਾਂ) ਅਤੇ ਡੀ ਹੇਮਲਤਾ (57 ਦੌੜਾਂ) ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡ ਕੇ ਸਕੋਰ ਨੂੰ 100 ਤੱਕ ਪਹੁੰਚਾਇਆ। ਦੋਵਾਂ ਵਿਚਾਲੇ 61 ਗੇਂਦਾਂ ‘ਚ 93 ਦੌੜਾਂ ਦੀ ਸਾਂਝੇਦਾਰੀ ਹੋਈ।

Exit mobile version