July 7, 2024 2:40 pm

ਕੰਟੈਂਮਟ ਆਫ ਕੋਰਟ ਦੇ ਘੇਰੇ ਹੇਠ ਲਿਆਂਦੇ ਜਾਣਗੇ ਨਿੱਜੀ ਸਕੂਲਾਂ ਦੇ ਕਸੂਰਵਾਰ ਪ੍ਰਬੰਧਕ: ਸਤਨਾਮ ਸਿੰਘ ਗਿੱਲ

ਚੰਡੀਗੜ ,21 ਨਵੰਬਰ, 2021 : ਘੱਟ ਗਿਣਤੀਆਂ ਲੋਕ ਭਲਾਈ ਸੰਸਥਾ  ਦੇ ਸੁਪਰੀਮੋਂ ਸਤਨਾਮ ਸਿੰਘ ਗਿੱਲ ਨੇ ਸੂਬੇ ਦੇ ਸਮੂਹ ਪ੍ਰਾਈਵੇਟ ਸਕੂਲਾਂ ‘ਚ ਕੋਟੇ ਦੀਆਂ 25 ਫੀਸਦੀ  ਸੀਟਾਂ ਨੂੰ ਬਹਾਲ ਕਰਨ ਦੀ ਮੰਗ ਨੂੰ ਲੈਕੇ ਬੀਤੇ ਦਿਨ ਫਾਈਲ ਮੁੱਖ ਮੰਤਰੀ ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਤੱਕ ਪੁੱਜਦੀ ਕਰ ਦਿੱਤੀ ਹੈ।

ਚੇਤੇ ਰਹੇ ਕਿ ਬੀਤੇ ਕੱਲ ਜਦੋਂ ਮੁੱਖ ਮੰਤਰੀ ਡੇਰਾ ਬਿਆਸ ਪਹੁੰਚੇ ਸਨ ਤਾਂ ਉਸ ਵੇਲੇ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰਜਿ) ਦੇ ਸੁਪਰੀਮੋਂ ਸਤਨਾਮ ਸਿੰਘ ਗਿੱਲ ਨੇ ਫਾਈਲ ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਤੱਕ ਪੁੱਜਦਾ ਕਰ ਦਿੱਤੀ ਸੀ।
ਇੱਕ ਸਵਾਲ ਦੇ ਜਵਾਬ ‘ਚ ਉਹਨਾਂ  ਦੱਸਿਆ ਕਿ 2010 ਤੋਂ ਲੈਕੇ ਸੂਬੇ ‘ਚ ਸਥਿਤ ਹਰ ਘੱਟ ਗਿਣਤੀ ਦੇ ਘੇਰੇ ਹੇਠ ਆੳੇਂਦੇ ਸਕੂਲਾਂ ‘ਚ ਛੱਡ ਕੇ ਬਾਕੀ ਦੇ ਸਾਰੇ ਸਕੂਲਾਂ ਤੋਂ 25 ਫੀਸਦੀ  ਰਾਖਵੇਂ ਕੋਟੇ ਦੀਆਂ ਸੀਟਾਂ ਦੀ ਸਟੇਟਸ ਰਿਪੋਰਟ ਲੈਣ, ਪ੍ਰਾਈਵੇਟ ਸਕੂਲਾਂ ‘ਚ ਕੋਟੇ ਦੀਆਂ ਸੀਟਾਂ ਨੂੰ ਬਹਾਲ ਕਰਾਉਣ ਲਈ ਮਾਣਯੋਗ ਸੁਪਰੀਮ ਕੋਰਟ ਦੇ ਡਬਲ ਬੈਂਚ ਦੇ ਜੱਜ ਜਸਟਿਸ ਕਪਾਡੀਆ ਸੀਜੇ ਅਤੇ ਜਸਟਿਸ ਕੁਮਾਰ ਜੇ ਵੱਲੋਂ ਦਿੱਤੀ ਗਈ ਜਜਮੈਂਟ ਦੀ ਅਵੱਗਿਆ ਕਰਨ ਵਾਲੇ ਸਕੂਲਾਂ ਨੂੰ ਸੂਚੀਬੱਧ ਕਰਨ ਲਈ ਵਿਦਿਅਕ ਸੰਸਥਾਵਾਂ ਦੀ ਕਾਰਗੁਜ਼ਾਰੀ ਬਾਰੇ ਪੜਤਾਲੀਆਂ ਕਮਿਸ਼ਨ ਸਥਾਪਿਤ ਕਰਨ ਦੀ ਮੰਗ ਕੀਤੀ ਗਈ ਹੈ।

ਇੱਕ ਹੋਰ ਸਵਾਲ ਦੇ ਜਵਾਬ ‘ਚ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਸੰਵਿਧਾਨ ਦੇ ਅਨੁਛੇਦ-21 ਅਤੇ ਸਿੱਖਿਆ ਦਾ ਅਧਿਕਾਰ ਕਨੂੰਨ 2009 ਦੇ ਸੈਕਸ਼ਨ-12 (1) ਸੀ, ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਉਹ ਰਾਜ ਸਰਕਾਰ ਤੱਕ ਪਹੁੰਚ ਕਰ ਚੁੱਕੇ ਹਨ।