Site icon TheUnmute.com

GT vs CSK: ਚੇਨਈ ਸੁਪਰ ਕਿੰਗਜ਼ ਨੂੰ ਗੁਜਰਾਤ ਦੇ ਹੱਥੋਂ ਪੰਜ ਵਿਕਟਾਂ ਨਾਲ ਹਾਰ

GT vs CSK

ਚੰਡੀਗੜ੍ਹ, 31 ਮਾਰਚ 2023: (GT vs CSK) ਆਈਪੀਐਲ 2023 ਦੇ ਪਹਿਲੇ ਮੈਚ ਵਿੱਚ, ਚੇਨਈ ਸੁਪਰ ਕਿੰਗਜ਼ ਨੂੰ ਗੁਜਰਾਤ ਦੇ ਹੱਥੋਂ ਪੰਜ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ ਸੱਤ ਵਿਕਟਾਂ ‘ਤੇ 178 ਦੌੜਾਂ ਬਣਾਈਆਂ। ਗੁਜਰਾਤ ਨੇ ਪੰਜ ਵਿਕਟਾਂ ਗੁਆ ਕੇ ਚਾਰ ਗੇਂਦਾਂ ਵਿੱਚ 182 ਦੌੜਾਂ ਬਣਾ ਕੇ ਮੈਚ ਜਿੱਤ ਲਿਆ।

ਆਈਪੀਐਲ ਵਿੱਚ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਤਿੰਨ ਮੈਚ ਹੋ ਚੁੱਕੇ ਹਨ ਅਤੇ ਹਰ ਵਾਰ ਗੁਜਰਾਤ ਨੇ ਜਿੱਤ ਦਰਜ ਕੀਤੀ ਹੈ। ਗੁਜਰਾਤ ਲਈ ਸ਼ੁਭਮਨ ਗਿੱਲ ਨੇ ਸਭ ਤੋਂ ਵੱਧ 63 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਚੇਨਈ ਲਈ ਰਿਤੁਰਾਜ ਗਾਇਕਵਾੜ ਨੇ ਸਭ ਤੋਂ ਵੱਧ 92 ਦੌੜਾਂ ਬਣਾਈਆਂ। ਇਸ ਮੈਚ ‘ਚ ਚੇਨਈ ਦੀ ਸ਼ੁਰੂਆਤ ਸ਼ਾਨਦਾਰ ਰਹੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਧੋਨੀ ਦੀ ਟੀਮ ਜਿੱਤ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਕਰੇਗੀ ਪਰ ਅੰਤ ‘ਚ ਹਾਰਦਿਕ ਦੀ ਫੌਜ ਮੈਚ ਜਿੱਤਣ ‘ਚ ਕਾਮਯਾਬ ਰਹੀ।

Exit mobile version