ਆਸਟ੍ਰੇਲੀਆ ਕੋਲੋਂ ਮਿਲ਼ੀ ਹਾਰ ਤੋਂ ਬਾਅਦ ਗ਼ਮ ਚ ਡੁੱਬੇ ਪਕਿਸਤਾਨੀ ਪ੍ਰਸ਼ੰਸਕ

ਚੰਡੀਗੜ੍ਹ 12 ਨਵੰਬਰ 2021 : ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਆਸਟ੍ਰੇਲੀਆ ਕੋਲੋਂ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਦੇ ਪ੍ਰਸ਼ੰਸਕ ਕਾਫੀ ਨਿਰਾਸ਼ ਹੋਏ, ਦੱਸਦਈਏ ਕਿ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ, ਮੁਕਾਬਲੇ ਦੌਰਾਨ ਮਿਲੀ ਇਸ ਹਾਰ ਤੋਂ ਬਾਅਦ ਪਾਕਿਸਤਾਨ ਦੇ ਫੈਨਸ ਬੇਹੱਦ ਮਾਯੂਸ ਨਜ਼ਰ ਆਏ ਅਤੇ ਇਸ ਦੇ ਚੱਲਦੇ ਸੋਸ਼ਲ ਮੀਡਿਆ ਤੇ ਕਈ ਤਸਵੀਰਾਂ ਤੇ ਵੀਡਿਓਜ਼ ਵੀ ਸਾਹਮਣੇ ਆਈਆਂ ਜਿਹਨਾਂ ਵਿੱਚ ਬੱਚੇ ਰੋਂਦੇ ਡਿਕੈਇ ਦਿੱਤੇ ਤੇ ਮਹਿਲਾ ਪ੍ਰਸ਼ੰਸਕ ਵੀ ਉਦਾਸ ਦੇਖਣ ਨੂੰ ਮਿਲਿਆਂ। ਓਥੇ ਹੀ ਪਾਕਿਸਤਾਨ ਦੇ ਪਾਕਿਸਤਾਨ ਦੇ ਸਾਬਕਾ ਖਿਡਾਰੀ ਸ਼ੋਹਿਬ ਅਖਤਰ ਨੇ ਵੀ ਇੱਕ ਰੋਂਦੇ ਹੋਏ ਬਚੇ ਦਾ ਵੀਡੀਓ ਸਾਂਝਾ ਕੀਤਾ।
ਪਾਕਿਸਤਾਨ ਦੀ ਹਰ ਤੋਂ ਬਾਅਦ ਟੀ ਵੀ ਦੇ ਸਾਹਮਣੇ ਇਕ ਬਚਾ ਰੋਣ ਲੱਗਾ ਜਿਸ ਦੀ ਵੀਡੀਓ ਪਾਕਿਸਤਾਨ ਦੇ ਸਾਬਕਾ ਕ੍ਰਿਕਟ ਖਿਡਾਰੀ ਸ਼ੋਹਿਬ ਅਖਤਰ ਨੇ ਸਾਂਝੀ ਕਰਦਿਆਂ ਕਿਹਾ ਕਿ ਇੰਜ ਉਦੋਂ ਹੁੰਦਾ ਹੈ ਜਦ ਤੁਹਾਡੀ ਟੀਮ ਵਧੀਆ ਖਿਡਦੀ ਹੈ ਇਸੇ ਲਾਇ ਇਹ ਵਿਸ਼ਵ ਕਪ ਸਾਡੇ ਲਾਇ ਜ਼ਰੂਰੀ ਸੀ।

ਇਸੇ ਤਰਾਂ ਦੀ ਹੀ ਇਕ ਤਸਵੀਰ ਚ ਸਟੇਡੀਅਮ ਛੇ ਬੈਠਾ ਮੁੰਡਾ ਫੁੱਟ ਫੁੱਟ ਕੇ ਰੋਂਦਾ ਦਿਖਾਈ ਦਿੱਤਾ ਜਿਸ ਦੇ ਹੱਥਾਂ ਵਿਚ ਪਾਕਿਸਤਾਨ ਦਾ ਝੰਡਾ ਨਜ਼ਰ ਆ ਰਿਹਾ ਹੈ ਅਤੇ ਨਾਲ ਬੈਠਾ ਸ਼ਖ਼ਸ ਉਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਥੇ ਹੀ ਪਾਕਿਸਤਾਨ ਦੀ ਹਰ ਤੋਂ ਬਾਅਦ ਟਵਿੱਟਰ ਤੇ ਦਾ ਹੜ੍ਹ ਆ ਗਿਆ ਜਿਹਨਾਂ ਵਿਚ ਯੂਜ਼ਰਸ ਨੇ ਪਾਕਿਸਤਾਨੀ ਖਿਡਾਰੀਆਂ ਨੂੰ ਖੂਬ ਟ੍ਰੋਲ ਕੀਤਾ।

Scroll to Top