July 7, 2024 6:40 pm
Grenade attack in Srinagar

ਸ਼੍ਰੀਨਗਰ ਦੇ ਸਫਾਕਦਲ ‘ਚ ਸੁਰੱਖਿਆ ਬਲਾਂ ‘ਤੇ ਹੋਇਆ ਗ੍ਰੇਨੇਡ ਹਮਲਾ

ਚੰਡੀਗੜ੍ਹ 17 ਜਨਵਰੀ 2022: ਜੰਮੂ ਕਸ਼ਮੀਰ ‘ਚ ਅੱਤਵਾਦੀਆਂ ਨੇ ਕੇਂਦਰੀ ਰਿਜ਼ਰਵ ਪੁਲਸ ਦੀ ਟੀਮ ‘ਤੇ ਗ੍ਰੇਨੇਡ ਹਮਲੇ (Grenade attack) ਦੀ ਖ਼ਬਰ ਸਾਹਮਣੇ ਆ ਰਹੀ ਹੈ । ਸੂਤਰਾਂ ਦੇ ਮੁਤਾਬਕ ਹਮਲੇ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਅਧਿਕਾਰਤ ਜਾਣਕਾਰੀ ਮੁਤਾਬਕ ਅੱਤਵਾਦੀਆਂ ਨੇ ਸ਼੍ਰੀਨਗਰ (Srinagar) ਦੇ ਸਫਾਕਦਲ (Safakdal) ਇਲਾਕੇ ‘ਚ ਸੁਰੱਖਿਆ ਬਲਾਂ ‘ਤੇ ਗ੍ਰੇਨੇਡ ਦਾਗਿਆ। ਗ੍ਰਨੇਡ ਚਲਾ ਗਿਆ ਅਤੇ ਫਟ ਗਿਆ ਅਤੇ ਕੋਈ ਵੀ ਜ਼ਖਮੀ ਨਹੀਂ ਹੋਇਆ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਹਮਲਾਵਰਾਂ ਨੂੰ ਫੜਨ ਲਈ ਕਾਰਵਾਈ ਜਾਰੀ ਹੈ।