Site icon TheUnmute.com

ਯੂਨਾਨ ਦੀ ਰਾਜਧਾਨੀ ਏਥਨਜ਼ ‘ਚ ਆਇਆ 5.4 ਤੀਬਰਤਾ ਦਾ ਭੂਚਾਲ

Greece

ਚੰਡੀਗੜ੍ਹ 16 ਜਨਵਰੀ 2022: ਉੱਤਰੀ ਯੂਨਾਨ (Greece) ‘ਚ ਐਤਵਾਰ ਨੂੰ 5.4 ਤੀਬਰਤਾ ਵਾਲੇ ਭੂਚਾਲ (Earthquake) ਦੇ ਝੱਟਕੇ ਮਹਿਸੂਸ ਕੀਤੇ ਗਏ। ਇਸ ਦੌਰਾਨ ਰਾਜਧਾਨੀ ਏਥਨਜ਼ ‘ਚ ਵੀ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਹੈ
ਏਥਨਜ਼ ਸਥਿਤ ਜੀਓਡਾਇਨਾਮਿਕਸ ਇੰਸਟੀਚਿਊਟ ਮੁਤਾਬਕ ਭੂਚਾਲ ਸਥਾਨਕ ਸਮੇਂ ਮੁਤਾਬਕ ਦੁਪਹਿਰ 1:48 ਮਿੰਟ ‘ਤੇ ਏਜੀਅਨ ਸਾਗਰ ‘ਚ 19.3 ਕਿਲੋਮੀਟਰ ਡੂੰਘਾਈ ‘ਚ ਆਇਆ। ਭੂਚਾਲ ਦਾ ਝਟਕਾ ਇਸ ਦੇ ਕੇਂਦਰ ਦੇ ਦੱਖਣੀ-ਪੱਛਮੀ ਤੋਂ ਕਰੀਬ 225 ਕਿਲੋਮੀਟਰ ਦੂਰ ਏਥਨਜ਼ ‘ਚ ਵੀ ਮਹਿਸੂਸ ਕੀਤਾ ਗਿਆ।

Exit mobile version