train

ਰੇਲ ਯਾਤਰੀਆਂ ਨੂੰ ਵੱਡੀ ਰਾਹਤ : ਰੇਲਵੇ ਨੇ ਜਨਰਲ ਟਿਕਟ ‘ਤੇ ਸਫਰ ਕਰਨ ਦੀ ਦਿੱਤੀ ਇਜਾਜ਼ਤ

ਚੰਡੀਗੜ੍ਹ 8 ਦਸੰਬਰ 2021 : ਕੋਵਿਡ-19 (covid-19) ਕਾਰਨ ਰੇਲ ਗੱਡੀ ‘ਤੇ ਮੌਕੇ ‘ਤੇ ਟਿਕਟ ਦੀ ਸਹੂਲਤ ਬੰਦ ਕਰ ਦਿੱਤੀ ਗਈ ਸੀ ਪਰ ਹੌਲੀ-ਹੌਲੀ ਟਰੇਨ ਪਟੜੀ ‘ਤੇ ਆ ਰਹੀ ਹੈ। ਰੇਲਵੇ ਨੇ ਕਈ ਟਰੇਨਾਂ ‘ਚ ਯਾਤਰੀਆਂ ਨੂੰ ਜਨਰਲ ਟਿਕਟ (General tickets) ‘ਤੇ ਸਫਰ ਕਰਨ ਦੀ ਇਜਾਜ਼ਤ ਦਿੱਤੀ ਹੈ, ਜਿਸ ਨਾਲ ਉਨ੍ਹਾਂ ਨੂੰ ਕਾਫੀ ਰਾਹਤ ਮਿਲੇਗੀ।
ਲੁਧਿਆਣਾ ਇੱਕ ਮਹਾਨਗਰ ਹੈ, ਜਿਸ ਕਾਰਨ ਯੂਪੀ ਅਤੇ ਬਿਹਾਰ ਦੇ ਲੋਕ ਇੱਥੇ ਵੱਡੀ ਗਿਣਤੀ ਵਿੱਚ ਵਪਾਰ ਕਰਦੇ ਹਨ। ਯੂਪੀ ਅਤੇ ਬਿਹਾਰ ਦੇ ਲੋਕਾਂ ਨੂੰ ਪਿੰਡ ਜਾਣ ਲਈ ਜ਼ਿਆਦਾ ਪਰੇਸ਼ਾਨੀ ਹੁੰਦੀ ਸੀ। ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦਿਆਂ ਫਿਰੋਜ਼ਪੁਰ ਡਵੀਜ਼ਨ ਵੱਲੋਂ ਕੁਝ ਟਰੇਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ।

Scroll to Top