Site icon TheUnmute.com

ਰਾਜਪਾਲ ਪੰਜਾਬ ਨੇ ਆਰਮੀ ਲਾਅ ਇੰਸਟੀਚਿਊਟ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ

GOVERNOR PUNJAB

ਐੱਸ.ਏ.ਐੱਸ. ਨਗਰ, 02 ਦਸੰਬਰ, 2023: ਪੰਜਾਬ ਦੇ ਰਾਜਪਾਲ (GOVERNOR PUNJAB) ਅਤੇ ਪ੍ਰਸ਼ਾਸਕ ਯੂ ਟੀ ਚੰਡੀਗੜ੍ਹ, ਬਨਵਾਰੀ ਲਾਲ ਪੁਰੋਹਿਤ ਨੇ ਸ਼ਨੀਵਾਰ ਨੂੰ ਕਾਰਵਾਈ 9ਵੀਂ ਕਨਵੋਕੇਸ਼ਨ ਦੌਰਾਨ ਆਰਮੀ ਇੰਸਟੀਚਿਊਟ ਆਫ ਲਾਅ, ਮੋਹਾਲੀ ਦੇ ਲਗਭਗ 100 ਬੀਏ ਐਲਐਲਬੀ ਅਤੇ ਐਲਐਲਐਮ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ।

ਰਾਜਪਾਲ ਪੰਜਾਬ (GOVERNOR PUNJAB) ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਵੱਲੋਂ ਕਾਲਜ ਲਈ ਕੀਤੀਆਂ ਪ੍ਰਾਪਤੀਆਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਲੋੜਵੰਦ ਲੋਕਾਂ ਲਈ ਆਸ ਦੀ ਕਿਰਨ ਵਜੋਂ ਕੰਮ ਕਰਨ ਅਤੇ ਸਾਧਨ ਵਿਹੂਣੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੌਜੂਦ ਮਹਿਮਾਨ ਲੈਫਟੀਨੈਂਟ ਜਨਰਲ ਐਮ ਕੇ ਕਟਿਆਰ, ਏ.ਵੀ.ਐਸ.ਐਮ., ਜੀਓਸੀ-ਇਨ-ਸੀ, ਪੱਛਮੀ ਕਮਾਂਡ ਅਤੇ ਪੈਟਰਨ-ਇਨ-ਚੀਫ਼, ਏ.ਆਈ.ਐਲ ਅਤੇ ਪ੍ਰੋ (ਡਾ.) ਅਰਵਿੰਦ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਉੱਤਮਤਾ ਪੁਰਸਕਾਰ ਪ੍ਰਦਾਨ ਕੀਤੇ।

ਇਸ ਮੌਕੇ (2017-22 ਬੈਚ) ਦੇ ਨਿਸ਼ਾਂਤ ਤਿਵਾਰੀ ਨੂੰ ਸੀਐਮ ਅਵਾਰਡ ਅਤੇ (2017-22 ਬੈਚ) ਦੀ ਆਕ੍ਰਿਤੀ ਗੁਪਤਾ ਨੂੰ ਚੀਫ਼ ਆਫ਼ ਦਾ ਆਰਮੀ ਸਟਾਫ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ (2018-23 ਬੈਚ) ਦੀ ਸੌਮਿਆ ਧਿਆਨੀ ਨੂੰ ਸੀਐੱਮ ਅਵਾਰਡ ਅਤੇ (2018-23 ਬੈਚ) ਦੇ ਦੇਵਯਾਂਗ ਬਾਹਰੀ ਨੂੰ ਚੀਫ਼ ਆਫ਼ ਦਾ ਆਰਮੀ ਸਟਾਫ਼ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ। ਸਾਲ 2019-20, 2020-21, 2021-22 ਬੈਚਾਂ ਦੇ ਐਲਐਲਐਮ ਟਾਪਰਾਂ ਨੂੰ ਵੀ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।

Exit mobile version