Site icon TheUnmute.com

ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨੇ ਸੜਕ ‘ਤੇ ਲਾਇਆ ਧਰਨਾ, ਜਾਣੋ ਪੂਰਾ ਮਾਮਲਾ

Kerala

ਚੰਡੀਗੜ੍ਹ, 27 ਜਨਵਰੀ 2024: ਕੇਰਲ ਦੇ ਰਾਜਪਾਲ (Kerala Governor) ਆਰਿਫ ਮੁਹੰਮਦ ਖਾਨ ਅੱਜ ਕੋਲਮ ਦੇ ਦੌਰੇ ‘ਤੇ ਹਨ। ਕੋਲਮ ਵਿੱਚ ਐਸਐਫਆਈ ਵਰਕਰਾਂ ਨੇ ਰਾਜਪਾਲ ਨੂੰ ਫਿਰ ਕਾਲੇ ਝੰਡੇ ਦਿਖਾਏ। ਇਸ ਤੋਂ ਰਾਜਪਾਲ ਇੰਨੇ ਨਾਰਾਜ਼ ਹੋ ਗਏ ਕਿ ਉਹ ਮੌਕੇ ‘ਤੇ ਹੀ ਸੜਕ ਉੱਤੇ ਧਰਨੇ ‘ਤੇ ਬੈਠ ਗਏ। ਰਾਜਪਾਲ ਨੇ ਧਰਨਾ ਖ਼ਤਮ ਕਰਨ ਇਨਕਾਰ ਕਰ ਦਿੱਤਾ ਅਤੇ ਦੋਸ਼ ਲਾਇਆ ਕਿ ਪੁਲਿਸ ਵੱਲੋਂ ਐਸਐਫਆਈ ਵਰਕਰਾਂ ਦੀ ਸੁਰੱਖਿਆ ਕੀਤੀ ਜਾ ਰਹੀ ਹੈ।

ਸ਼ਨੀਵਾਰ ਨੂੰ ਜਦੋਂ ਗਵਰਨਰ (Kerala Governor) ਆਰਿਫ ਮੁਹੰਮਦ ਖਾਨ ਦਾ ਕਾਫਲਾ ਕੋਲਮ ਦੇ ਨੀਲਾਮੇਲ ਤੋਂ ਲੰਘ ਰਿਹਾ ਸੀ ਤਾਂ ਸੀਪੀਆਈਐਮ ਦੇ ਵਿਦਿਆਰਥੀ ਵਿੰਗ ਐਸਐਫਆਈ ਦੇ ਵਰਕਰਾਂ ਨੇ ਵਿਰੋਧ ਵਿੱਚ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ। ਇਸ ਤੋਂ ਰਾਜਪਾਲ ਇੰਨਾ ਨਾਰਾਜ਼ ਹੋ ਗਏ ਕਿ ਉਹ ਤੁਰੰਤ ਕਾਰ ‘ਚੋਂ ਉਤਰ ਕੇ ਸੜਕ ਕਿਨਾਰੇ ਧਰਨਾ ਲਗਾ ਕੇ ਬੈਠ ਗਏ ।

ਇਸ ਦੌਰਾਨ ਰਾਜਪਾਲ ਨੇ ਸੜਕ ਕਿਨਾਰੇ ਇੱਕ ਦੁਕਾਨਦਾਰ ਤੋਂ ਕੁਰਸੀ ਮੰਗੀ ਅਤੇ ਉੱਥੇ ਹੀ ਧਰਨੇ ‘ਤੇ ਬੈਠ ਗਏ। ਰਾਜਪਾਲ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਪੁਲਿਸ ਅਧਿਕਾਰੀਆਂ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਨਜ਼ਰ ਆ ਰਹੇ ਹਨ।

Exit mobile version