Site icon TheUnmute.com

ਸਕੂਲ ਬੱਸ ਹਾਦਸੇ ‘ਚ ਬੱਚਿਆਂ ਦੀ ਮੌਤ ‘ਤੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਦੁੱਖ ਪ੍ਰਗਟਾਇਆ

Bandaru Dattatreya

ਚੰਡੀਗੜ੍ਹ, 11 ਅਪ੍ਰੈਲ 2024: ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ (Bandaru Dattatreya) ਨੇ ਕਨੀਨਾ ਕਸਬੇ ਵਿਚ ਬੱਚਿਆਂ ਨੂੰ ਲੈ ਜਾ ਰਹੇ ਇਕ ਸਕੂਲ ਬੱਸ ਦੇ ਪਲਟ ਜਾਣ ਨਾਲ ਹੋਈ ਬਹੁਮੁੱਲੀ ਜਿੰਦਗੀਆਂ ਦੀ ਮੌਤ ‘ਤੇ ਸੋਗ ਪ੍ਰਗਟਾਇਆ। ਇਸ ਹਾਦਸੇ ਵਿਚ ਕਈ ਹੋਰ ਬੱਚਿਆਂ ਨੂੰ ਵੀ ਸੱਟਾਂ ਲੱਗੀਆਂ ।

ਦੱਤਾਤ੍ਰੇਅ (Bandaru Dattatreya) ਨੇ ਆਪਣੀ ਸੰਵੇਦਨਾ ਪ੍ਰਗਟਾਉਂਦੇ ਹੋਏ ਕਿਹਾ ਕਿ ਮੈਂ ਨਾਰਨੌਲ ਵਿਚ ਹੋਈ ਇਸ ਮੰਦਭਾਗੀ ਦੁਰਘਟਨਾ ਵਿਚ ਬਹੁਮੁੱਲੀ ਜਿੰਦਗੀਆਂ ਦੀ ਹਾਨੀ ਨਾਲ ਬਹੁਤ ਦੁਖੀ ਹਾਂ। ਮਰਹੂਮ ਰੂਹਾਂ ਨੂੰ ਸ਼ਾਂਤੀ ਮਿਲੇ। ਮੇਰੀ ਸੰਵੇਦਨਾਵਾਂ ਪੀੜਤ ਪਰਿਵਾਰਾਂ ਦੇ ਨਾਲ ਹੈ। ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਇਸ਼ਵਰ ਤੋਂ ਜ਼ਖਮੀਆਂ ਦੇ ਛੇਤੀ ਸਿਹਤਮੰਦ ਹੋਣ ਦੀ ਪ੍ਰਾਰਥਨਾ ਕੀਤੀ।

Exit mobile version