ਭਾਰਤ ਸਰਕਾਰ

ਭਾਰਤ ਸਰਕਾਰ ਨੇ ਭਾਰਤ ਅਤੇ ਯੂਕਰੇਨ ਵਿਚਕਾਰ ਉਡਾਣਾਂ ‘ਤੇ ਹਟਾਈਆਂ ਪਾਬੰਦੀਆਂ

ਚੰਡੀਗੜ੍ਹ 17 ਫਰਵਰੀ 2022: ਭਾਰਤੀ ਨਾਗਰਿਕ ਹਵਾਈ ਮੰਤਰਾਲੇ ਨੇ ਇਕ ਵੱਡਾ ਫੈਸਲਾ ਲੈਂਦਿਆਂ ਏਅਰ ਬਬਲ ਵਿਵਸਥਾ ਦੇ ਤਹਿਤ ਲਾਗੂ ਭਾਰਤ ਅਤੇ ਯੂਕਰੇਨ ਵਿਚਕਾਰ ਉਡਾਣਾਂ ਅਤੇ ਸੀਟਾਂ ਦੀ ਗਿਣਤੀ ‘ਤੇ ਪਾਬੰਦੀਆਂ ਹਟਾ ਦਿੱਤੀਆਂ ਹਨ। ਇਸ ਤੋਂ ਬਾਅਦ ਹੁਣ ਕਿੰਨੀਆਂ ਵੀ ਉਡਾਣਾਂ ਅਤੇ ਚਾਰਟਰ ਉਡਾਣਾਂ ਚਲਾਈਆਂ ਜਾ ਸਕਦੀਆਂ ਹਨ। ਇਹ ਜਾਣਕਾਰੀ ਮੰਤਰਾਲੇ ਵੱਲੋਂ ਸਾਂਝੀ ਕਰਦਿਆਂ ਕਿਹਾ ਕਿ ਉਹ ਵਿਦੇਸ਼ ਮੰਤਰਾਲੇ ਨਾਲ ਤਾਲਮੇਲ ਕਰ ਰਿਹਾ ਹੈ।

ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਭਾਰਤੀ ਏਅਰਲਾਈਨਾਂ ਨੂੰ ਉਡਾਣਾਂ ਦੀ ਗਿਣਤੀ ਵਧਾਉਣ ਲਈ ਕਿਹਾ ਗਿਆ ਹੈ, ਕਿਉਂਕਿ ਰੂਸ ਦੇ ਯੂਕਰੇਨ ‘ਚ ਜਾਣ ਨਾਲ ਮੰਗ ਵਧੀ ਹੈ। ਭਾਰਤ ਨੇ ਯੂਕਰੇਨ ‘ਚ ਆਪਣੇ ਨਾਗਰਿਕਾਂ ਨੂੰ ਦੇਸ਼ ਛੱਡਣ ਲਈ ਕਿਹਾ ਹੈ, ਪਰ 20 ਫਰਵਰੀ ਤੋਂ ਪਹਿਲਾਂ ਕੋਈ ਉਡਾਣ ਉਪਲਬਧ ਨਹੀਂ ਹੈ।

Scroll to Top