Site icon TheUnmute.com

ਭਾਰਤ ਸਰਕਾਰ ਨੇ ਲਾਂਚ ਕੀਤਾ ‘ਭਾਰਤ ਆਟਾ’, 27.50 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਮਿਲੇਗਾ ਆਟਾ

Bharat Atta

ਚੰਡੀਗੜ੍ਹ, 06 ਨਵੰਬਰ 2023: ਕੇਂਦਰ ਸਰਕਾਰ ਦੇਸ਼ ਭਰ ਵਿੱਚ 27.50 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ‘ਭਾਰਤ ਆਟਾ’ (Bharat Atta) ਉਪਲਬਧ ਕਰਵਾਏਗੀ। ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਸੋਮਵਾਰ ਯਾਨੀ 6 ਨਵੰਬਰ ਨੂੰ ਦਿੱਲੀ ਵਿੱਚ ਆਟਾ ਡਿਲੀਵਰੀ ਵਾਹਨਾਂ (ਮੋਬਾਈਲ ਵੈਨਾਂ) ਨੂੰ ਹਰੀ ਝੰਡੀ ਦਿਖਾਈ। ਇਹ 10 ਕਿਲੋ ਅਤੇ 30 ਕਿਲੋਗ੍ਰਾਮ ਦੇ ਪੈਕ ਵਿੱਚ ਉਪਲਬਧ ਹੋਵੇਗਾ।

ਇਹ ਆਟਾ (Bharat Atta)  ਦੇਸ਼ ਭਰ ‘ਚ 2 ਹਜ਼ਾਰ ਆਊਟਲੈੱਟ ‘ਤੇ ਉਪਲਬਧ ਹੋਵੇਗਾ। ਇਹ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਲਿਮਿਟੇਡ (NAFED), ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰਸ ਫੈਡਰੇਸ਼ਨ ਆਫ ਇੰਡੀਆ (NCCF), ਸਫਲ, ਮਦਰ ਡੇਅਰੀ ਅਤੇ ਹੋਰ ਸਹਿਕਾਰੀ ਸੰਸਥਾਵਾਂ ਦੁਆਰਾ ਵੇਚਿਆ ਜਾਵੇਗਾ।

ਇਸ ਦੌਰਾਨ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਦੱਸਿਆ ਕਿ ਇਸ ਲਈ ਵੱਖ-ਵੱਖ ਸਰਕਾਰੀ ਏਜੰਸੀਆਂ ਨੂੰ 2.5 ਲੱਖ ਮੀਟ੍ਰਿਕ ਟਨ ਕਣਕ ਦੀ ਵੰਡ ਕੀਤੀ ਗਈ ਹੈ। ਖਪਤਕਾਰ ਮਾਮਲਿਆਂ ਦੇ ਵਿਭਾਗ ਮੁਤਾਬਕ ਇਸ ਸਮੇਂ ਦੇਸ਼ ‘ਚ ਆਟੇ ਦੀ ਔਸਤ ਕੀਮਤ 35 ਰੁਪਏ ਪ੍ਰਤੀ ਕਿੱਲੋ ਹੈ।

Exit mobile version