Site icon TheUnmute.com

ਭਾਰਤ ਸਰਕਾਰ ਨੇ ਸਰਵਰ ਡਾਊਨ ਮਾਮਲੇ ‘ਚ ਵਟਸਐੱਪ ਤੋਂ ਮੰਗੀ ਵਿਸਤ੍ਰਿਤ ਰਿਪੋਰਟ

WhatsApp

ਚੰਡੀਗੜ੍ਹ 26 ਅਕਤੂਬਰ 2022: ਕੇਂਦਰ ਸਰਕਾਰ ਨੇ ਸਰਵਰ ਡਾਊਨ ਮਾਮਲੇ ‘ਚ ਵਟਸਐੱਪ (WhatsApp) ਤੋਂ ਰਿਪੋਰਟ ਮੰਗੀ ਹੈ। ਦੂਰਸੰਚਾਰ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਨੇ ਵਟਸਐੱਪ ਤੋਂ ਇਸ ਮਾਮਲੇ ‘ਤੇ ਵਿਸਤ੍ਰਿਤ ਰਿਪੋਰਟ ਮੰਗੀ ਹੈ। ਕੰਪਨੀ ਨੂੰ ਚਾਰ ਦਿਨਾਂ ਦੇ ਅੰਦਰ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਦਰਅਸਲ, ਪਿਛਲੇ ਦਿਨ ਯਾਨੀ ਮੰਗਲਵਾਰ ਨੂੰ ਕਰੀਬ ਦੋ ਘੰਟੇ ਰੁਕੇ ਰਹਿਣ ਤੋਂ ਬਾਅਦ ਵਟਸਐੱਪ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਸਨ। ਦੁਪਹਿਰ ਕਰੀਬ 12.30 ਵਜੇ ਤੋਂ ਠੱਪ ਪਈਆਂ ਸੇਵਾਵਾਂ ਦੁਪਹਿਰ 2.30 ਵਜੇ ਦੇ ਕਰੀਬ ਸ਼ੁਰੂ ਹੋ ਗਈਆਂ।

ਤੁਹਾਨੂੰ ਦੱਸ ਦੇਈਏ ਕਿ ਭਾਰਤ ‘ਚ ਦੁਪਹਿਰ 12.30 ਵਜੇ ਤੋਂ ਯੂਜ਼ਰਸ ਨੂੰ ਵਟਸਐੱਪ ‘ਤੇ ਮੈਸੇਜ ਭੇਜਣ ਅਤੇ ਦੇਖਣ ‘ਚ ਦਿੱਕਤ ਆ ਰਹੀ ਸੀ। ਦਰਅਸਲ, ਇਹ ਡਾਊਨ ਵਟਸਐੱਪ ਚੈਟ ਅਤੇ ਗਰੁੱਪ ਚੈਟ ਵਿੱਚ ਦੇਖਿਆ ਜਾ ਰਿਹਾ ਸੀ। ਯੂਜ਼ਰਸ ਨੂੰ ਵਟਸਐੱਪ ‘ਤੇ ਸਟੇਟਸ ਦੇਖਣ ‘ਚ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਭ ਤੋਂ ਪਹਿਲਾਂ ਵਟਸਐੱਪ ਗਰੁੱਪ ਚੈਟ ‘ਚ ਮੈਸੇਜ ਕਰਨ ‘ਚ ਸਮੱਸਿਆ ਆਈ ਅਤੇ ਉਸ ਤੋਂ ਬਾਅਦ ਯੂਜ਼ਰਸ ਆਮ ਚੈਟ ਤੋਂ ਵੀ ਮੈਸੇਜ ਨਹੀਂ ਭੇਜ ਸਕੇ। ਇਸ ਦੀ ਪੁਸ਼ਟੀ ਮੈਟਾ ਨੇ ਵੀ ਕੀਤੀ ਹੈ।

Exit mobile version