ਕੀਵ 'ਚ ਆਪਣਾ ਦੂਤਾਵਾਸ

ਭਾਰਤ ਸਰਕਾਰ ਨੇ ਕੀਵ ‘ਚ ਆਪਣਾ ਦੂਤਾਵਾਸ ਫਿਰ ਤੋਂ ਖੋਲ੍ਹਣ ਦਾ ਲਿਆ ਫੈਸਲਾ

ਚੰਡੀਗੜ੍ਹ 13 ਮਈ 2022: ਰੂਸ-ਯੂਕਰੇਨ ਯੁੱਧ ਦੇ ਵਿਚਕਾਰ ਭਾਰਤ ਨੇ 17 ਮਈ ਤੋਂ ਕੀਵ ਵਿੱਚ ਆਪਣਾ ਦੂਤਾਵਾਸ ਫਿਰ ਤੋਂ ਖੋਲ੍ਹਣ ਦਾ ਫੈਸਲਾ ਕੀਤਾ ਹੈ। ਭਾਰਤ ਸਰਕਾਰ ਦੁਆਰਾ 13 ਮਾਰਚ ਨੂੰ ਰੂਸੀ ਹਮਲਿਆਂ ਦੌਰਾਨ ਅਸਥਾਈ ਤੌਰ ‘ਤੇ ਆਪਣਾ ਦੂਤਾਵਾਸ ਵਾਰਸਾ (ਪੋਲੈਂਡ) ਵਿੱਚ ਤਬਦੀਲ ਕਰ ਦਿੱਤਾ ਸੀ। ਇਸਦੀ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ 17 ਮਈ ਤੋਂ ਭਾਰਤ ਇੱਕ ਵਾਰ ਫਿਰ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਆਪਣਾ ਦੂਤਾਵਾਸ ਚਲਾਉਣਾ ਸ਼ੁਰੂ ਕਰੇਗਾ। ਕੀਵ ਵਿੱਚ ਦੂਤਾਵਾਸ ਦੇ ਕੰਮਕਾਜ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਕਈ ਪੱਛਮੀ ਦੇਸ਼ਾਂ ਦੁਆਰਾ ਯੂਕਰੇਨ ਦੀ ਰਾਜਧਾਨੀ ਵਿੱਚ ਆਪਣੇ ਮਿਸ਼ਨਾਂ ਨੂੰ ਫਿਰ ਤੋਂ ਖੋਲ੍ਹਣ ਦੇ ਫੈਸਲੇ ਦੇ ਵਿਚਕਾਰ ਆਇਆ ਹੈ।

 

Scroll to Top