Site icon TheUnmute.com

ਭਾਰਤ ਸਰਕਾਰ ਵਲੋਂ ਦੁਨੀਆ ਦੀ ਪਹਿਲੀ ਨੇਜਲ ਵੈਕਸੀਨ ਨੂੰ ਮਨਜ਼ੂਰੀ, ਬੂਸਟਰ ਖ਼ੁਰਾਕ ਵਜੋਂ ਵੀ ਹੋਵੇਗੀ ਵਰਤੋਂ

Nasal Vaccine

ਚੰਡੀਗੜ੍ਹ 23 ਦਸੰਬਰ 2022: ਭਾਰਤ ਸਰਕਾਰ ਨੇ ਦੁਨੀਆ ਦੀ ਪਹਿਲੀ ਨੇਜਲ ਵੈਕਸੀਨ (Nasal Vaccine) (ਨੱਕ ਤੋਂ ਦਿੱਤੀ ਜਾਣ ਵਾਲੀ ਵੈਕਸੀਨ) ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ | ਇਸ ਕੋਰੋਨਾ ਵੈਕਸੀਨ ਨੂੰ ਹੈਦਰਾਬਾਦ ਦੀ ਭਾਰਤ ਬਾਇਓਟੈਕ ਨੇ ਤਿਆਰ ਕੀਤੀ ਹੈ | ਇਸ ਵੈਕਸੀਨ ਨੂੰ ਬੂਸਟਰ ਖੁਰਾਕ ਵਜੋਂ ਵਰਤਿਆ ਜਾ ਸਕਦਾ ਹੈ । ਸਭ ਤੋਂ ਪਹਿਲਾਂ ਇਸ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਉਪਲਬਧ ਕਰਵਾਇਆ ਜਾਵੇਗਾ | ਸੂਤਰਾਂ ਦੇ ਮੁਤਾਬਕ ਇਸ ਨੂੰ ਅੱਜ ਤੋਂ ਹੀ ਕੋਰੋਨਾ ਟੀਕਾਕਰਨ ਪ੍ਰੋਗਰਾਮ ਵਿੱਚ ਸ਼ਾਮਲ ਕਰ ਲਿਆ ਗਿਆ ਹੈ।

ਭਾਰਤ ਬਾਇਓਟੈਕ ਦੇ ਨੇਜਲ ਵੈਕਸੀਨ (Nasal Vaccine) ਨੂੰ iNCOVACC ਨਾਂ ਦਿੱਤਾ ਹੈ। ਪਹਿਲਾਂ ਇਸਨੂੰ BBV154 ਕਿਹਾ ਜਾਂਦਾ ਸੀ। ਇਹ ਨੱਕ ਰਾਹੀਂ ਸਾਰੇ ਸਰੀਰ ਤੱਕ ਪਹੁੰਚਾਇਆ ਜਾਵੇਗਾ। ਇਸਦੀ ਖਾਸ ਗੱਲ ਇਹ ਹੈ ਕਿ ਇਹ ਸਰੀਰ ਵਿੱਚ ਦਾਖਲ ਹੁੰਦੇ ਹੀ ਕੋਰੋਨਾ ਦੇ ਸੰਕਰਮਣ ਅਤੇ ਸੰਚਾਰਨ ਦੋਵਾਂ ਨੂੰ ਰੋਕਦਾ ਹੈ। ਇਸ ਵੈਕਸੀਨ ਵਿੱਚ ਟੀਕੇ ਦੀ ਕੋਈ ਲੋੜ ਨਹੀਂ ਹੈ। ਇਸਦੇ ਨਾਲ ਹੀ ਸਿਹਤ ਸੰਭਾਲ ਕਰਮਚਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦੀ ਲੋੜ ਨਹੀਂ ਪਵੇਗੀ।

ਇੱਥੇ ਭਾਰਤ ਵਿੱਚ ਕੋਰੋਨਾ ਦੇ ਵੱਧਦੇ ਖ਼ਤਰੇ ਦੇ ਵਿਚਕਾਰ, ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਅੱਜ ਦੁਪਹਿਰ 3 ਵਜੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਨਾਲ ਮੀਟਿੰਗ ਕਰਨਗੇ। ਮੀਡੀਆ ਰਿਪੋਰਟਾਂ ਮੁਤਾਬਕ ਬੈਠਕ ‘ਚ ਕੋਵਿਡ ਦੀ ਸਥਿਤੀ ਅਤੇ ਤਿਆਰੀ ‘ਤੇ ਚਰਚਾ ਕੀਤੀ ਜਾਵੇਗੀ। ਇਸ ਨਾਲ ਕੇਂਦਰੀ ਸਿਹਤ ਮੰਤਰਾਲਾ ਨਵੇਂ ਸਾਲ ਅਤੇ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਨਵੀਂ ਐਡਵਾਈਜ਼ਰੀ ਜਾਰੀ ਕਰ ਸਕਦਾ ਹੈ।

Exit mobile version