ਚੰਡੀਗੜ੍ਹ 27 ਸਤੰਬਰ 2022: ਕੈਨੇਡਾ ਸਰਕਾਰ (Government of Canada) ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਲਾਈਆਂ ਗਈਆਂ ਕੋਵਿਡ-19 ਪਾਬੰਦੀਆਂ ਨੂੰ ਹਟਾਉਣ ਦਾ ਐਲਾਨ ਕੀਤਾ ਹੈ। ਜਹਾਜ਼ਾਂ ਅਤੇ ਟਰੇਨਾਂ ਵਿੱਚ ਲੋਕਾਂ ਦੇ ਦਾਖ਼ਲੇ ਨਾਲ ਸਬੰਧਤ ਕੋਵਿਡ ਯਾਤਰਾ ਪਾਬੰਦੀਆਂ ਨੂੰ ਖ਼ਤਮ ਕਰਨ ਲਈ ਪੂਰੀ ਯੋਜਨਾਬੰਦੀ ਕੀਤੀ ਗਈ ਹੈ।
ਇਸਦੇ ਨਾਲ ਹੀ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਕੋਵਿਡ-19 ਤੋਂ ਬਚਾਅ ਲਈ ਹੁਣ ਲੋਕਾਂ ਨੂੰ ਫਲਾਈਟ ਵਿੱਚ ਮਾਸਕ ਪਾਉਣ ਦੀ ਲੋੜ ਨਹੀਂ ਪਵੇਗੀ। ਇੰਨਾ ਹੀ ਨਹੀਂ ਟਰੇਨਾਂ ‘ਚ ਐਂਟਰੀ ਲਈ ਮਾਸਕ ਦੀ ਜ਼ਰੂਰਤ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ। ਟਰਾਂਸਪੋਰਟ ਕੈਨੇਡਾ ਨੇ ਕਿਹਾ ਕਿ ਮਾਸਕ ਨਾਲ ਸਬੰਧਤ ਮੌਜੂਦਾ ਨਿਯਮ 1 ਅਕਤੂਬਰ ਤੋਂ ਖਤਮ ਕਰ ਦਿੱਤੇ ਜਾਣਗੇ। ਯਾਨੀ 1 ਅਕਤੂਬਰ ਤੋਂ ਨਾਗਰਿਕ ਹੁਣ ਫਲਾਈਟਾਂ ਅਤੇ ਟਰੇਨਾਂ ‘ਚ ਬਿਨਾਂ ਮਾਸਕ ਦੇ ਸਫਰ ਕਰ ਸਕਣਗੇ।
ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਨੇ ਕਿਹਾ, ‘ਅਸੀਂ ਅਜਿਹਾ ਕਰਨ ਦੇ ਸਮਰੱਥ ਹਾਂ। ਕਿਉਂਕਿ ਲੱਖਾਂ ਕੈਨੇਡੀਅਨ ਨਾਗਰਿਕਾਂ ਨੇ ਕੋਰੋਨਾ ਟੀਕਾਕਰਨ ਕਰਵਾ ਲਿਆ ਹੈ।ਸਰਕਾਰੀ ਅਧਿਕਾਰੀਆਂ ਨੇ ਵੀ ਪੁਸ਼ਟੀ ਕੀਤੀ ਹੈ ਕਿ ਇਸ ਮਹੀਨੇ ਦੇ ਅੰਤ ਵਿੱਚ ਉਨ੍ਹਾਂ ਨੂੰ ਵੀ ਕੋਵਿਡ ਪਾਬੰਦੀਆਂ ਤੋਂ ਛੋਟ ਦਿੱਤੀ ਜਾਵੇਗੀ, ਜੋ ਦੂਜੇ ਦੇਸ਼ਾਂ ਤੋਂ ਕੈਨੇਡਾ ਆਉਣਗੇ । ਬਾਹਰੋਂ ਆਉਣ ਵਾਲੇ ਲੋਕਾਂ ਨੂੰ ਹੁਣ ਕੈਨੇਡਾ ‘ਚ ਐਂਟਰੀ ਲੈਣ ਲਈ ਕੋਰੋਨਾ ਟੀਕਾਕਰਨ ਦੀ ਲੋੜ ਨਹੀਂ ਪਵੇਗੀ।