Site icon TheUnmute.com

Government ITI: ਹਰਿਆਣਾ ਸਰਕਾਰੀ ITI ‘ਚ ਸੈਸ਼ਨ 2024-25 ਲਈ 21 ਜੂਨ ਤੱਕ ਕਰ ਸਕਣਗੇ ਆਨਲਾਈਨ ਅਪਲਾਈ

Government ITI

ਚੰਡੀਗੜ੍ਹ, 18 ਜੂਨ 2024: (Government ITI) ਹਰਿਆਣਾ ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਰਾਜ ਦੇ ਸਾਰੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਨਾਂ ਵਿਚ ਸੈਸ਼ਨ 2024-25 ਲਈ ਵੱਖ-ਵੱਖ ਇੰਜੀਨੀਅਰਿੰਗ ਅਤੇ ਗੈਰ-ਇੰਜੀਨੀਅਰਿੰਗ ਪੇਸ਼ੇ ਵਿਚ ਦਾਖਲੇ ਤਹਿਤ ਆਨਲਾਈਨ ਬਿਨੈ ਮੰਗੇ ਹਨ। ਬਿਨੈ ਵਿਭਾਗ ਦੇ ਪੋਰਟਲ www.admissions.itiharyana.gov.in ‘ਤੇ 21 ਜੂਨ, 2024 ਤੱਕ ਮਨਜ਼ੂਰ ਕੀਤੇ ਜਾਣਗੇ।

ਇੱਥੇ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੱਖ-ਵੱਖ ਦਾਖਲਾ ਪੜਾਆਂ ਤਹਿਤ ਮੈਰਿਟ ਐਂਡ ਸੀਟ ਅਲਾਟਮੈਂਟ ਜਾਰੀ ਹੋਣ ਦੇ ਪੂਰਨ ਪ੍ਰੋਗ੍ਰਾਮ ਬਾਰੇ ਸੂਚਨਾ ਦਾਖਲਾ ਵੈੱਬਸਾਈਟ ‘ਤੇ ਉਪਲਬੱਧ ਕਰਵਾ ਦਿੱਤੀ ਗਈ ਹੈ। ਉਮੀਦਵਾਰਾਂ ਨੂੰ ਅਪੀਲ ਹੈ ਕਿ ਉਹ ਅਪਡੇਟ ਲਈ ਦਾਖਲਾ ਸਾਇਟ ਦਾ ਨਿਯਮਤ ਰੂਪ ਨਾਲ ਚੈੱਕ ਕਰਦੇ ਰਹਿਣ। ਉਮੀਦਵਾਰਾਂ ਨੂੰ ਵਿਦਿਅਕ ਯੋਗਤਾ, ਰਾਖਵਾਂ ਅਤੇ ਸਥਾਈ ਨਿਵਾਸੀ ਆਦਿ ਮੂਲ ਪ੍ਰਮਾਣ ਪੱਤਰਾਂ ਦੀ ਸਕੈਨਡ ਕਾਪੀਆਂ ਦਾਖਲਾ ਫਾਰਮ ਦੇ ਨਾਲ ਜਰੂਰਤ ਅਨੁਸਾਰ ਅਪੋਲਡ ਕਰਨੀ ਹੋਵੇਗੀ।

ਸਰਕਾਰੀ ਆਈ.ਟੀ.ਆਈ (Government ITI) ‘ਚ ਦਾਖਲੇ ਦੇ ਲਈ ਇਛੁੱਕ ਬਿਨੈਕਾਰਾਂ ਦੇ ਕੋਲ ਨਿੱਜੀ ਈ-ਮੇਲ ਆਈਡੀ, ਮੋਬਾਇਲ ਨੰਬਰ, ਪਰਿਵਾਰ ਪਹਿਚਾਣ ਪੱਤਰ ਤੇ ਆਧਾਰ ਨੰਬਰ ਹੋਣਾ ਜਰੂਰੀ ਹੈ ਅਤੇ ਅਜਿਹੇ ਬਿਨੈਕਾਰ ਹੀ ਬਿਨੈ ਦੇ ਯੋਗ ਹੋਣਗੇ।

ਉਨ੍ਹਾਂ ਨੇ ਦੱਸਿਆ ਕਿ ਦਾਖਲਾ ਨਾਲ ਸਬੰਧਿਤ ਦਿਸ਼ਾ ਨਿਰਦੇਸ਼ਾਂ ਪ੍ਰੋਸਪੈਕਟਸ, ਸੰਸਥਾਨਾਂ ਦੀ ਸੂਚੀ ਅਤੇ ਦਾਖਲੇ ਲਈ ਉਪਲਬੱਧ ਸੰਸਥਾਵਾਰ ਸੀਟਾਂ ਬਾਰੇ ਸੂਚਨਾ ਵੈੱਬਸਾਈਟ ‘ਤੇ ਉਪਲਬਧ ਹੋਵੇਗੀ।

Exit mobile version