Site icon TheUnmute.com

ਯੂਕਰੇਨ ‘ਚੋਂ ਭਾਰਤੀਆਂ ਨੂੰ ਕੱਢਣ ਲਈ ਸਰਕਾਰ ਨੇ ਰੂਸੀ ਦੂਤਵਾਸ ਨਾਲ ਕੀਤਾ ਸੰਪਰਕ

ਰੂਸੀ ਦੂਤਵਾਸ

ਚੰਡੀਗੜ੍ਹ 02 ਮਾਰਚ 2022: ਭਾਰਤ ਨੇ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਆਪ੍ਰੇਸ਼ਨ ਗੰਗਾ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸਦੇ ਚੱਲਦੇ ਭਾਰਤ ਸਰਕਾਰ ਨੇ ਕਈ ਦੇਸ਼ਾਂ ਨਾਲ ਸੰਪਰਕ ਕਰ ਰਹੀ ਹੈ। ਇਸੇ ਲੜੀ ਤਹਿਤ ਭਾਰਤ ਨੇ ਰੂਸੀ ਦੂਤਵਾਸ ਨਾਲ ਵੀ ਸੰਪਰਕ ਕੀਤਾ ਹੈ। ਭਾਰਤ ‘ਚ ਰੂਸ ਦੇ ਰਾਜਦੂਤ ਡੇਨਿਸ ਅਲੀਪੋਵ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਅਲੀਪੋਵ ਨੇ ਕਿਹਾ ਹੈ ਕਿ ਅਸੀਂ ਖਾਰਕਿਵ ਅਤੇ ਪੂਰਬੀ ਯੂਕਰੇਨ ਦੇ ਹੋਰ ਖੇਤਰਾਂ ‘ਚ ਫਸੇ ਭਾਰਤੀਆਂ ਲਈ ਭਾਰਤੀ ਅਧਿਕਾਰੀਆਂ ਦੇ ਸੰਪਰਕ ‘ਚ ਹਾਂ। ਸਾਨੂੰ ਭਾਰਤ ਤੋਂ ਰੂਸ ਦੇ ਖੇਤਰ ਰਾਹੀਂ ਉੱਥੇ ਫਸੇ ਸਾਰੇ ਲੋਕਾਂ ਦੀ ਐਮਰਜੈਂਸੀ ਨਿਕਾਸੀ ਲਈ ਬੇਨਤੀਆਂ ਪ੍ਰਾਪਤ ਹੋਈਆਂ ਹਨ। ਅਸੀਂ ਇਸ ਬੇਨਤੀ ‘ਤੇ ਧਿਆਨ ਦੇ ਰਹੇ ਹਾਂ। ਇਸ ਦੌਰਾਨ ਡੇਨਿਸ ਅਲੀਪੋਵ ਨੇ ਕਿਹਾ ਕਿ ਅਸੀਂ ਭਾਰਤ ਦੇ ਨਾਲ ਰਣਨੀਤਕ ਭਾਈਵਾਲ ਹਾਂ। ਅਸੀਂ ਸੰਯੁਕਤ ਰਾਸ਼ਟਰ ‘ਚ ਦਿਖਾਈ ਗਈ ਸੰਤੁਲਿਤ ਸਥਿਤੀ ਲਈ ਭਾਰਤ ਦੇ ਧੰਨਵਾਦੀ ਹਾਂ। ਭਾਰਤ ਇਸ ਸੰਕਟ ਦੀ ਗਹਿਰਾਈ ਨੂੰ ਸਮਝਦਾ ਹੈ।

Exit mobile version