July 7, 2024 9:47 am
Google

ਗੂਗਲ ਨੇ ਪਲੇਅ ਸਟੋਰ ਤੋਂ ਖ਼ਤਰਨਾਕ 13 ਐਂਡਰਾਇਡ ਐਪਸ ਨੂੰ ਹਟਾਇਆ

ਚੰਡੀਗੜ੍ਹ 04 ਅਗਸਤ 2022: ਗੂਗਲ (Google) ਨੇ ਸਕਿਓਰਿਟੀ ਪ੍ਰੋਸੈਸ ਨੂੰ ਦੇਖਦਿਆਂ ਆਪਣੇ ਪਲੇਅ ਸਟੋਰ (Google Play Store) ਤੋਂ ਖ਼ਤਰਨਾਕ 13 ਐਂਡਰਾਇਡ ਐਪਸ ਨੂੰ ਹਟਾ ਦਿੱਤਾ ਹੈ। ਇਹ ਐਪਸ ਗਲਤ ਤਰੀਕੇ ਨਾਲ ਉਪਭੋਗਤਾਵਾਂ ਨੂੰ ਨਿਸ਼ਾਨਾ ਬਣਾ ਰਹੇ ਸਨ। ਚਿੰਤਾ ਦੀ ਗੱਲ ਇਹ ਹੈ ਕਿ ਲੱਖਾਂ ਯੂਜ਼ਰਸ ਇਨ੍ਹਾਂ ਐਪਸ ਨੂੰ ਡਾਊਨਲੋਡ ਵੀ ਕਰ ਚੁੱਕੇ ਹਨ। ਇਹ ਐਪਸ ਇਸ਼ਤਿਹਾਰਾਂ ਰਾਹੀਂ ਉਪਭੋਗਤਾਵਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਉਨ੍ਹਾਂ ਦੇ ਫੋਨ ਨੂੰ ਹੌਲੀ ਵੀ ਕਰਦੇ ਹਨ। ਜੇਕਰ ਤੁਸੀਂ ਵੀ ਇਹਨਾਂ ਵਿੱਚੋਂ ਕੋਈ ਐਪ ਇੰਸਟਾਲ ਕੀਤੀ ਹੈ, ਤਾਂ ਤੁਹਾਨੂੰ ਇਸਨੂੰ ਤੁਰੰਤ ਡਿਲੀਟ ਕਰ ਦੇਣਾ ਚਾਹੀਦਾ ਹੈ।

ਦਰਅਸਲ, ਕੰਪਿਊਟਰ ਸੁਰੱਖਿਆ ਕੰਪਨੀ McAfee ਨੇ ਗੂਗਲ ਪਲੇਅ ਸਟੋਰ (Google Play Store) ‘ਤੇ ਮੌਜੂਦ ਕਈ ਖਤਰਨਾਕ ਐਪਸ ਦੀ ਜਾਣਕਾਰੀ ਦਿੱਤੀ ਹੈ। ਜਿਕਰਯੋਗ ਹੈ ਕਿ ਐਪ ਨੂੰ ਆਪਣੇ ਪਲੇਅ ਸਟੋਰ ‘ਤੇ ਲਿਸਟ ਕਰਨ ਤੋਂ ਪਹਿਲਾਂ ਗੂਗਲ ਇਸ ਦੀ ਸੁਰੱਖਿਆ ਦੀ ਜਾਂਚ ਕਰਦਾ ਹੈ। ਇਨ੍ਹਾਂ ‘ਚੋਂ ਜ਼ਿਆਦਾਤਰ ਖਤਰਨਾਕ ਐਪਸ ਜੰਕ ਕਲੀਨਰ ਐਪਸ ਸਨ, ਜੋ ਯੂਜ਼ਰਸ ਦੇ ਫੋਨ ਦੀ ਗਲਤ ਵਰਤੋਂ ਕਰ ਰਹੀਆਂ ਸਨ।

ਐਪਸ ਦੀ ਲਿਸਟ ਇਸ ਤਰ੍ਹਾਂ ਹੈ |
Quick Cleaner
Keep Clean
Junk Cleaner
Full Clean
Power Doctor
Fingertip Cleaner
Windy Clean
EasyCleaner
Carpet Clean
Super Clean
Cool Clean
Strong Clean
Meteor Clean