July 1, 2024 1:02 am
Google

GOOGLE FINED: ਮਹੀਨੇ ‘ਚ ਦੂਜੀ ਵਾਰ ਗੂਗਲ ‘ਤੇ ਫਿਰ ਲਗਾਇਆ 936 ਕਰੋੜ ਰੁਪਏ ਦਾ ਜ਼ੁਰਮਾਨਾ

ਚੰਡੀਗੜ੍ਹ 25 ਅਕਤੂਬਰ 2022: ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (Competition Commission of India) ਨੇ ਗੂਗਲ (Google) ‘ਤੇ ਇੱਕ ਵਾਰ ਫਿਰ ਵੱਡੀ ਕਾਰਵਾਈ ਕਰਦਿਆਂ ਭਾਰੀ ਜ਼ੁਰਮਾਨਾ ਕੀਤਾ ਹੈ | ਹੁਣ ਅਮਰੀਕੀ ਕੰਪਨੀ ਗੂਗਲ ‘ਤੇ ਲਗਭਗ 936 ਕਰੋੜ ਰੁਪਏ ਯਾਨੀ 113.04 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਪਿਛਲੇ ਹਫਤੇ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀਸੀਆਈ) ਦੁਆਰਾ ਗੂਗਲ ‘ਤੇ ਲਗਭਗ 1,338 ਕਰੋੜ ਰੁਪਏ ਦਾ ਜੁਰਮਾਨਾ ਲਗਾਏ ਜਾਣ ਤੋਂ ਬਾਅਦ ਇਸ ਮਹੀਨੇ ਕੰਪਨੀ ‘ਤੇ ਇਹ ਦੂਜੀ ਸਭ ਤੋਂ ਵੱਡੀ ਕਾਰਵਾਈ ਹੈ। ਗੂਗਲ ‘ਤੇ ਐਂਡਰਾਇਡ ਮੋਬਾਈਲ ਡਿਵਾਈਸ ਦੇ ਖੇਤਰ ਵਿਚ ਆਪਣੀ ਮਜ਼ਬੂਤ ​​ਸਥਿਤੀ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ।