ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੀ ਸੰਗਤ ਲਈ ਖੁਸ਼ਖਬਰੀ, 20 ਮਾਰਚ ਤੋਂ ਸ਼ੁਰੂ ਹੋਣਗੇ ਸਤਿਸੰਗ
ਜਲੰਧਰ : ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ (Radha Swami Satsang Dera Beas) ਦੀ ਸੰਗਤ ਲਈ ਖੁਸ਼ਖਬਰੀ ਹੈ ਕਿ ਹੁਣ ਡੇਰੇ ਨੂੰ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ ਹੈ। 20 ਮਾਰਚ ਨੂੰ ਸਤਿਸੰਗ (ਭੰਡਾਰੇ) ਵੀ ਹੋਵੇਗਾ ਜਿਸ ਵਿੱਚ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਤਿਸੰਗ ਕਰਨਗੇ।
ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਪਿਛਲੇ ਦੋ ਸਾਲਾਂ ਤੋਂ ਡੇਰੇ ਵਿੱਚ ਭੰਡਾਰੇ ਦਾ ਆਯੋਜਨ ਨਹੀਂ ਕੀਤਾ ਗਿਆ ਸੀ। ਹੁਣ ਜਦੋਂ ਹਾਲਾਤ ਆਮ ਵਾਂਗ ਹੋ ਗਏ ਹਨ ਤਾਂ ਡੇਰੇ ਵਿੱਚ ਨਿਰਧਾਰਿਤ ਸਤਿਸੰਗ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ। ਇਸਦੇ ਲਈ ਕੁਝ ਨਿਯਮ ਅਤੇ ਸ਼ਰਤਾਂ ਹਨ।
ਡੇਰੇ ਆਉਣ ਲਈ 18 ਸਾਲ ਤੋਂ ਵੱਧ ਉਮਰ ਦੇ ਸਾਥੀਆਂ ਲਈ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣੀਆਂ ਲਾਜ਼ਮੀ ਹਨ। ਪ੍ਰਵੇਸ਼ ਦੁਆਰ ‘ਤੇ ਕੋਰੋਨਾ ਵੈਕਸੀਨ ਦਾ ਇੱਕ ਸਰਟੀਫਿਕੇਟ ਅਤੇ ਇੱਕ ਆਈ.ਡੀ ਦਿਖਾਉਣਾ ਹੋਵੇਗਾ। ਜਿਨ੍ਹਾਂ ਨੂੰ ਵੈਕਸੀਨ ਦੀ ਦੂਜੀ ਡੋਜ਼ ਨਹੀਂ ਲੱਗੀ ਹੈ ਉਨ੍ਹਾਂ ਨੂੰ ਆਰ.ਟੀ,-ਪੀ.ਸੀ.ਆਰ ਟੈਸਟ ਨੇਗੇਟਿਵ ਦੀ ਰਿਪੋਰਟ ਦਿਖਾਉਣੀ ਹੋਵੇਗੀ, ਜੋ 72 ਘੰਟਿਆਂ ਤੋਂ ਜ਼ਿਆਦਾ ਪੁਰਾਣੀ ਨਾ ਹੋਵੇ।