Site icon TheUnmute.com

Gold Silver Price: ਸੋਨੇ ਦੀਆਂ ਕੀਮਤਾਂ ‘ਚ ਆਈ ਗਿਰਾਵਟ, ਜਾਣੋ ਨਵੀਆਂ ਕੀਮਤਾਂ

Gold

ਚੰਡੀਗੜ੍ਹ, 30 ਅਕਤੂਬਰ 2023: ਵਿਸ਼ਵ ਪੱਧਰ ‘ਤੇ ਕੀਮਤੀ ਧਾਤਾਂ ਦੀਆਂ ਕੀਮਤਾਂ ‘ਚ ਗਿਰਾਵਟ ਦੇ ਵਿਚਕਾਰ ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ‘ਚ ਸੋਨਾ (Gold) 200 ਰੁਪਏ ਡਿੱਗ ਕੇ 62,450 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ। ਪਿਛਲੇ ਕਾਰੋਬਾਰੀ ਸੈਸ਼ਨ ‘ਚ ਸੋਨਾ 62,650 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ।

ਐਚਡੀਐਫਸੀ ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਸੌਮਿਲ ਗਾਂਧੀ ਦੇ ਮੁਤਾਬਕ ”ਵਿਦੇਸ਼ੀ ਬਾਜ਼ਾਰਾਂ ‘ਚ ਗਿਰਾਵਟ ਦੇ ਰੁਝਾਨ ਕਾਰਨ ਸੋਮਵਾਰ ਨੂੰ ਸੋਨਾ 200 ਰੁਪਏ ਡਿੱਗ ਗਿਆ।” ਹਾਲਾਂਕਿ ਚਾਂਦੀ 75,200 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਸਥਿਰ ਰਹੀ।ਸੌਮਿਲ ਗਾਂਧੀ ਨੇ ਕਿਹਾ ਕਿ ਅਮਰੀਕੀ ਡਾਲਰ ਦੇ ਵਧਣ ਕਾਰਨ ਸੋਮਵਾਰ ਨੂੰ ਕਾਮੈਕਸ ‘ਤੇ ਸੋਨੇ (Gold) ਦੀ ਕੀਮਤ ਡਿੱਗੀ। ਗਲੋਬਲ ਬਾਜ਼ਾਰਾਂ ‘ਚ ਸੋਨਾ ਅਤੇ ਚਾਂਦੀ ਦੋਵੇਂ ਕ੍ਰਮਵਾਰ 1,995 ਡਾਲਰ ਪ੍ਰਤੀ ਔਂਸ ਅਤੇ 23.06 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰਦੇ ਨਜ਼ਰ ਆਏ।

Exit mobile version