Site icon TheUnmute.com

Gold Silver Price: ਸੋਨੇ ਦੇ ਕੀਮਤਾਂ ‘ਚ ਆਈ ਗਿਰਾਵਟ, ਭਾਰਤ ‘ਚ ਹਰ ਸਾਲ 800 ਟਨ ਸੋਨੇ ਦੀ ਹੁੰਦੀ ਹੈ ਖਪਤ

Gold

ਚੰਡੀਗੜ੍ਹ, 16 ਅਗਸਤ 2023: (Gold Silver Price)  ਵਿਸ਼ਵ ਪੱਧਰ ‘ਤੇ ਕੀਮਤੀ ਧਾਤੂ ਦੀਆਂ ਕੀਮਤਾਂ ‘ਚ ਗਿਰਾਵਟ ਦੇ ਕਾਰਨ ਬੁੱਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ‘ਚ ਸੋਨਾ 100 ਰੁਪਏ ਡਿੱਗ ਕੇ 59,600 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ। ਪਿਛਲੇ ਕਾਰੋਬਾਰੀ ਸੈਸ਼ਨ ‘ਚ ਸੋਨਾ 59,700 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ।

ਦੂਜੇ ਪਾਸੇ ਚਾਂਦੀ 200 ਰੁਪਏ ਦੀ ਤੇਜ਼ੀ ਨਾਲ 73,100 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ। ਵਿਸ਼ਵ ਪੱਧਰ ‘ਤੇ ਬਾਜ਼ਾਰ ‘ਚ ਸੋਨੇ ਦੀ ਕੀਮਤ ਡਿੱਗ ਕੇ 1,904 ਡਾਲਰ ਪ੍ਰਤੀ ਔਂਸ ‘ਤੇ ਆ ਗਈ ਜਦਕਿ ਚਾਂਦੀ ਦੀ ਕੀਮਤ 22.70 ਡਾਲਰ ਪ੍ਰਤੀ ਔਂਸ ‘ਤੇ ਆ ਗਈ। ਚਾਂਦੀ ਦੀ ਕੀਮਤ ਦੀ ਗੱਲ ਕਰੀਏ ਤਾਂ ਅੱਜ ਦਿੱਲੀ ਸਰਾਫਾ ਬਾਜ਼ਾਰ ਵਿੱਚ 01 ਕਿਲੋ ਚਾਂਦੀ ਦੀ ਕੀਮਤ 72,800/- ਰੁਪਏ ਹੈ।

ਜਿਕਰਯੋਗ ਹੈ ਕਿ ਸਾਡੇ ਦੇਸ਼ ਵਿੱਚ ਹਰ ਸਾਲ 800 ਟਨ ਸੋਨੇ (Gold) ਦੀ ਖਪਤ (ਮੰਗ) ਹੁੰਦੀ ਹੈ। ਇਸ ਵਿੱਚੋਂ ਸਿਰਫ਼ 1 ਟਨ ਭਾਰਤ ਵਿੱਚ ਪੈਦਾ ਹੁੰਦਾ ਹੈ ਅਤੇ ਬਾਕੀ ਦਾ ਆਯਾਤ ਕੀਤਾ ਜਾਂਦਾ ਹੈ। ਚੀਨ ਤੋਂ ਬਾਅਦ ਭਾਰਤ ਵਿੱਚ ਸੋਨੇ ਦੀ ਸਭ ਤੋਂ ਵੱਧ ਖਪਤ ਹੁੰਦੀ ਹੈ। ਆਜ਼ਾਦੀ ਦੇ ਸਮੇਂ 76 ਸਾਲ ਪਹਿਲਾਂ 1947 ਵਿੱਚ ਸੋਨੇ ਭਾਅ 10 ਗ੍ਰਾਮ ਸੋਨਾ 89 ਰੁਪਏ ਦਾ ਸੀ, ਜੋ ਹੁਣ 59,000 ਰੁਪਏ ਤੱਕ ਪਹੁੰਚ ਗਿਆ ਹੈ। ਯਾਨੀ ਇਸ ਦੀ ਕੀਮਤ 661 ਗੁਣਾ ਵਧ ਗਈ ਹੈ।

Exit mobile version