July 5, 2024 1:16 am
Achanta Sharath Kamal

ਸੋਨ ਤਮਗਾ ਜੇਤੂ ਅਚੰਤਾ ਸ਼ਰਤ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ‘ਚ ਨਹੀਂ ਲੈਣਗੇ ਹਿੱਸਾ

ਚੰਡੀਗੜ੍ਹ 31ਅਗਸਤ 2022: ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਤਿੰਨ ਸੋਨ ਤਮਗੇ ਜਿੱਤਣ ਵਾਲੇ ਅਚੰਤਾ ਸ਼ਰਤ ਕਮਲ (Achanta Sharath Kamal) ਅਗਲੇ ਮਹੀਨੇ ਚੀਨ ਵਿੱਚ ਹੋਣ ਵਾਲੀ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ‘ਚ ਹਿੱਸਾ ਨਹੀਂ ਲੈਣਗੇ । ਅਚੰਤਾ ਨੇ ਇਸ ਪਿੱਛੇ ਨਿੱਜੀ ਕਾਰਨ ਦੱਸਿਆ ਹੈ। ਇਹ ਟੂਰਨਾਮੈਂਟ 30 ਸਤੰਬਰ ਤੋਂ 9 ਅਕਤੂਬਰ ਤੱਕ ਚੇਂਗਦੂ ਵਿੱਚ ਹੋਵੇਗਾ। 40 ਸਾਲਾ ਸ਼ਰਤ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਪੁਰਸ਼ ਸਿੰਗਲਜ਼, ਡਬਲਜ਼ ਅਤੇ ਟੀਮ ਮੁਕਾਬਲਿਆਂ ਵਿੱਚ ਸੋਨ ਤਮਗੇ ਜਿੱਤੇ ਸਨ।

ਸ਼ਰਤ ਦੀ ਗੈਰ-ਮੌਜੂਦਗੀ ‘ਚ ਦੁਨੀਆ ਦੀ 37ਵੇਂ ਨੰਬਰ ਦੀ ਖਿਡਾਰਨ ਜੀ ਸਾਥਿਆਨ ਪੁਰਸ਼ ਟੀਮ ਦੀ ਅਗਵਾਈ ਕਰਨਗੇ, ਜਦਕਿ 44ਵੀਂ ਰੈਂਕਿੰਗ ਵਾਲੀ ਮਨਿਕਾ ਬੱਤਰਾ ਮਹਿਲਾ ਟੀਮ ਦੀ ਅਗਵਾਈ ਕਰੇਗੀ। ਮਨਿਕਾ ਬੱਤਰਾ ਰਾਸ਼ਟਰਮੰਡਲ ਖੇਡਾਂ ਵਿੱਚ ਨਿਰਾਸ਼ਾ ਨੂੰ ਦੂਰ ਕਰਕੇ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕਰਨਾ ਚਾਹੇਗੀ।