CM Harish Rawat

ਬਾਲਿਕਾ ਬਧੂ ਬਣ ਕੇ ਸ਼ਮਸ਼ਾਨਘਾਟ ਜਾਣਾ ਮਨਜ਼ੂਰ, ਪਰ ਕਾਂਗਰਸ ਨਹੀਂ ਛੱਡਾਂਗਾ : ਹਰੀਸ਼ ਰਾਵਤ

ਚੰਡੀਗੜ੍ਹ 29 ਦਸੰਬਰ 2021: ਉੱਤਰਾਖੰਡ (Uttarakhand) ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਸੀਐਮ ਹਰੀਸ਼ ਰਾਵਤ (Harish Rawat) ਨੇ ਹਾਲ ਹੀ ਵਿੱਚ ਪਾਰਟੀ ਤੋਂ ਨਾਰਾਜ਼ਗੀ ਜਤਾਈ ਸੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨੇ ਆਪਣੇ ਆਪ ਨੂੰ ਕਾਂਗਰਸ (Congress) ਦੀ ਬਾਲਿਕਾ ਬਧੂ ਦੱਸਦਿਆਂ ਕਿਹਾ ਹੈ ਕਿ ਬਾਲਿਕਾ ਬਧੂ ਬਣ ਕੇ ਸ਼ਮਸ਼ਾਨਘਾਟ ਜਾਣਾ ਮਨਜ਼ੂਰ ਹੈ। ਪਰ ਕਾਂਗਰਸ (Congress) ਤੋਂ ਵੱਖ ਹੋਣਾ ਮਨਜ਼ੂਰ ਨਹੀਂ ਹੈ।ਹਰੀਸ਼ ਰਾਵਤ (Harish Rawat) ਨੇ ਇਹ ਬਿਆਨ ਇੱਕ ਪ੍ਰੋਗਰਾਮ ਦੌਰਾਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਭਾਵੇਂ ਕੁਝ ਦੇਵੇ ਜਾਂ ਨਾ ਦੇਵੇ ਪਰ ਉਹ ਹਮੇਸ਼ਾ ਆਪਣੀ ਗੱਲ ਨਿਡਰ ਹੋ ਕੇ ਬੋਲਦੇ ਹਨ। ਹਰੀਸ਼ ਰਾਵਤ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਸ ਵੀ ਰਾਜ ‘ਚ ਚੋਣਾਂ ਹੋਣੀਆਂ ਹਨ, ਨੇਤਾਵਾਂ ‘ਤੇ ਸੀ.ਬੀ.ਆਈ., ਇਨਕਮ ਟੈਕਸ ਅਤੇ ਈ.ਡੀ ਵਰਗੇ ਮਗਰਮੱਛ ਛੱਡੇ ਜਾਂਦੇ ਹਨ, ਪਰ ਸਾਨੂੰ ਇਨ੍ਹਾਂ ਸਾਹਮਣਾ ਤੈਰ ਕੇ ਪਾਰ ਕਰਕੇ ਕਰਨਾ ਪਵੇਗਾ |

ਉਨ੍ਹਾਂ ਨੇ ਕਿਹਾ ਕਿ ਸੂਬੇ ‘ਚ ਚੋਣਾਂ ਦੀ ਤਿਆਰੀ ‘ਚ ਕਾਂਗਰਸ (Congress) 2022 ‘ਚ ਪਾਰਟੀ ਦੀ ਜਿੱਤ ਹੋਵੇਗੀ| ਇਸ ਦੇ ਨਾਲ ਹੀ ਰਾਵਤ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿੱਥੇ ਚੋਣਾਂ ਹੋਣੀਆਂ ਹਨ, ਉੱਥੇ ਸੀਬੀਆਈ ਅਤੇ ਈਡੀ ਦਾ ਡਰ ਦਿਖਾਇਆ ਜਾਂਦਾ ਹੈ। ਪ੍ਰੋਗਰਾਮ ‘ਚ ਰਾਵਤ ਨੇ ਇਹ ਵੀ ਕਿਹਾ ਕਿ ਕਾਂਗਰਸ ਸੂਬੇ ‘ਚ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ 2022 ‘ਚ ਉਨ੍ਹਾਂ ਦੀ ਪਾਰਟੀ ਦੀ ਜਿੱਤ ਹੋਵੇਗੀ।

Scroll to Top