Site icon TheUnmute.com

Goa: ਸਾਬਕਾ CM ਲਕਸ਼ਮੀਕਾਂਤ ਪਾਰਸੇਕਰ BJP ਤੋਂ ਦੇਣਗੇ ਅਸਤੀਫਾ

Laxmikant Parsekar

ਚੰਡੀਗੜ੍ਹ 22 ਜਨਵਰੀ 2022: ਗੋਆ ‘ਚ ਵਿਧਾਨ ਸਭਾ ਚੋਣਾਂ (Goa Assembly elections) ਦੌਰਾਨ ਭਾਜਪਾ ਨੂੰ ਵੱਡਾ ਝਟਕਾ ਲਗਾ ਹੈ | ਦਿਸਿਆ ਜਾ ਰਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਲਕਸ਼ਮੀਕਾਂਤ ਪਾਰਸੇਕਰ (Laxmikant Parsekar) ਅੱਜ ਪਾਰਟੀ ਤੋਂ ਅਸਤੀਫਾ ਦੇਣਗੇ।ਉਨ੍ਹਾਂ ਨੇ ਖ਼ੁਦ ਇਸ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਮੈਂ ਅੱਜ ਸ਼ਾਮ ਰਸਮੀ ਤੌਰ ‘ਤੇ ਭਾਜਪਾ (BJP) ਤੋਂ ਅਸਤੀਫਾ ਦੇ ਦੇਵਾਂਗਾ। ਪਾਰਸੇਕਰ ਪਿਛਲੇ ਕੁਝ ਸਮੇਂ ਤੋਂ ਭਾਜਪਾ ਤੋਂ ਨਾਰਾਜ਼ ਚੱਲੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਾਰਾਜ਼ਗੀ ਉਦੋਂ ਵਧ ਗਈ ਜਦੋਂ ਭਾਜਪਾ ਨੇ ਇਸ ਵਾਰ ਉਨ੍ਹਾਂ ਦੀ ਸੀਟ ਮੰਦਰੇਮ ਤੋਂ ਦਯਾਨੰਦ ਸੋਪਤੇ ਨੂੰ ਟਿਕਟ ਦਿੱਤੀ। ਪਾਰਸੇਕਰ ਨੇ 2017 ‘ਚ ਮੰਦਰਮ ਤੋਂ ਵੀ ਚੋਣ ਲੜੀ ਸੀ |ਪਰ ਉਨ੍ਹਾਂ ਨੂੰ ਕਾਂਗਰਸ ਉਮੀਦਵਾਰ ਦਯਾਨੰਦ ਸੋਪਤੇ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸੋਪਤੇ ਨੇ ਆਪਣਾ ਪੱਖ ਬਦਲ ਲਿਆ ਅਤੇ 2019 ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ।

ਇਸ ਮਾਮਲੇ ਦੌਰਾਨ 65 ਸਾਲਾ ਨੇਤਾ ਪਾਰਸੇਕਰ ਨੇ ਗੱਲਬਾਤ ‘ਚ ਕਿਹਾ ਕਿ ਉਹ ਪਾਰਟੀ ‘ਚ ਨਹੀਂ ਰਹਿਣਾ ਚਾਹੁੰਦੇ ਅਤੇ ਅੱਜ ਸ਼ਾਮ ਤੱਕ ਰਸਮੀ ਤੌਰ ‘ਤੇ ਆਪਣਾ ਅਸਤੀਫਾ ਸੌਂਪ ਦੇਣਗੇ। ਪਾਰਸੇਕਰ ਵਰਤਮਾਨ ਵਿੱਚ ਗੋਆ ਚੋਣਾਂ ਲਈ ਭਾਜਪਾ ਦੀ ਚੋਣ ਮਨੋਰਥ ਪੱਤਰ ਕਮੇਟੀ ਦੇ ਮੁਖੀ ਹਨ ਅਤੇ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਵੀ ਹਨ। ਭਾਜਪਾ ਨੇ ਮੰਦਰੇਮ ਵਿਧਾਨ ਸਭਾ ਸੀਟ ਤੋਂ ਮੌਜੂਦਾ ਵਿਧਾਇਕ ਦਯਾਨੰਦ ਸੋਪਤੇ ਨੂੰ ਟਿਕਟ ਦਿੱਤੀ ਹੈ। ਇਸ ਸੀਟ ਦੀ ਨੁਮਾਇੰਦਗੀ ਪਾਰਸੇਕਰ ਨੇ 2002 ਤੋਂ 2017 ਦਰਮਿਆਨ ਕੀਤੀ ਸੀ। ਪਾਰਸੇਕਰ ਨੇ ਕਿਹਾ, ਫਿਲਹਾਲ ਮੈਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਮੈਂ ਅੱਗੇ ਕੀ ਕਰਾਂਗਾ, ਇਹ ਬਾਅਦ ਵਿੱਚ ਤੈਅ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਪਾਰਸੇਕਰ ਦੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਸੰਭਾਵਨਾ ਹੈ।

Exit mobile version