Site icon TheUnmute.com

PM ਮੋਦੀ ਵਲੋਂ ਗੋਆ ਚੋਣਾਂ ਸੰਬੰਧੀ ਵਰਚੁਅਲ ਰੈਲੀ ਕੀਤੀ ਰੱਦ, ਜਾਣੋ ਕਾਰਨ

PM Narendra Modi

ਚੰਡੀਗੜ੍ਹ 06 ਫਰਵਰੀ 2022: ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਅੱਜ ਦੇਹਾਂਤ ਹੋ ਗਿਆ | ਜਿਸਦੇ ਚਲਦੇ ਕੇਂਦਰ ਸਰਕਾਰ ਨੇ ਦੇਸ਼ ‘ਚ ਅੱਜ 2 ਦਿਨਾਂ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ | ਇਸ ਦਰੋਆਂ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਦੀ 6 ਫਰਵਰੀ ਨੂੰ ਸ਼ਾਮ 4:30 ਵਜੇ ਹੋਣ ਵਾਲੀ ਉਤਰੀ ਗੋਆ ਵਰਚੁਅਲ ਰੈਲੀ ਰੱਦ ਕਰ ਦਿੱਤੀ ਗਈ ਹੈ। ਇਹ ਫੈਸਲਾ ਭਾਜਪਾ (BJP) ਨੇ ਲਤਾ ਮੰਗੇਸ਼ਕਰ ਦੀ ਮੌਤ ਅਤੇ ਉਨ੍ਹਾਂ ਦੇ ਸਨਮਾਨ ਵਿੱਚ ਦੋ ਦਿਨਾਂ ਦੇ ਰਾਸ਼ਟਰੀ ਸੋਗ ਦੇ ਮੱਦੇਨਜ਼ਰ ਲਿਆ ਹੈ।

ਪੀਐਮ ਮੋਦੀ ਉੱਤਰੀ ਗੋਆ ਜ਼ਿਲ੍ਹੇ ਦੀਆਂ 20 ਵਿਧਾਨ ਸਭਾ ਸੀਟਾਂ ਦੇ ਪਾਰਟੀ ਵਰਕਰਾਂ ਅਤੇ ਲੋਕਾਂ ਨੂੰ ਸੰਬੋਧਨ ਕਰਨ ਵਾਲੇ ਸਨ।ਜਿਕਰਯੋਗ ਹੈ ਕਿ ਪੀਐੱਮ ਮੋਦੀ (PM Modi) ਦੁਆਰਾ ਇਸ ਵਰਚੁਅਲ ਰੈਲੀ ‘ਚ 20 ਵਿਧਾਨ ਸਭਾ ਹਲਕਿਆਂ ‘ਚ ਐਲਈਡੀ ਸਕਰੀਨਾਂ ਰਾਹੀਂ ਪ੍ਰਸਾਰਣ ਕੀਤਾ ਜਾਣਾ ਸੀ |ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਵੱਡੀਆਂ ਚੋਣ ਰੈਲੀਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ, ਛੋਟੀਆਂ ਜਨਤਕ ਮੀਟਿੰਗਾਂ ਦੀ ਇਜਾਜ਼ਤ ਦਿੱਤੀ ਗਈ ਹੈ। ਗੋਆ ਦੀਆਂ ਸਾਰੀਆਂ 40 ਵਿਧਾਨ ਸਭਾ ਸੀਟਾਂ ‘ਤੇ 14 ਫਰਵਰੀ ਨੂੰ ਵੋਟਾਂ ਪੈਣਗੀਆਂ।

Exit mobile version