Site icon TheUnmute.com

ਮੋਹਾਲੀ ਹਵਾਈ ‘ਤੇ ਲਾੜੀ ਦੇ ਪਹਿਰਾਵੇ ‘ਚ ਤਖ਼ਤੀਆਂ ਲੈ ਕੇ ਖੜ੍ਹੀਆਂ ਲੜਕੀਆਂ, ਜਾਣੋ ਅਸਲ ਗੱਲ

Mohali

ਚੰਡੀਗੜ੍ਹ, 3 ਅਗਸਤ 2024: ਅੱਜ ਮੋਹਾਲੀ (Mohali) ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕੁਝ ਲੜਕੀਆਂ ਲਾੜੀ ਦੇ ਪਹਿਰਾਵੇ ‘ਚ ਤਖ਼ਤੀਆਂ ਲੈ ਕੇ ਖੜ੍ਹੀਆਂ ਨਜ਼ਰ ਆਈਆਂ | ਇਨ੍ਹਾਂ ਤਖ਼ਤੀਆਂ ‘ਤੇ ਐੱਨਆਰਆਈ ਘਰਵਾਲਿਆਂ ਦੇ ਤਸ਼ੱਦਦ ਦਾ ਸ਼ਿਕਾਰ ਹੋਈਆਂ ਲੜਕੀਆਂ ਨੇ ਨਾਅਰਿਆਂ ‘ਚ ਆਪਣੀਆਂ ਦੁਖ਼ਦ ਕਹਾਣੀਆਂ ਲਿਖੀਆਂ ਸਨ। ਦਰਅਸਲ, ਇਹ ਕੋਈ ਅਸਲੀ ਵਹੁਟੀਆਂ ਨਹੀਂ ਸਨ, ਇਹ ਇਕ ਨਿੱਜੀ ਚੈਨਲ ਕਲਰਜ਼ ‘ਤੇ ਚੱਲ ਰਹੇ ਸੀਰੀਅਲ ਦੀ ਸ਼ੂਟਿੰਗ ਲਈ ਆਈਆਂ ਸਨ।

ਇਸ ਸੀਰੀਅਲ ਦੀ ਅਦਾਕਾਰਾ ਨੇਹਾ ਰਾਣਾ ਨੇ ਦੱਸਿਆ ਕਿ ਦੇਸ਼ ‘ਚ 40 ਹਜ਼ਾਰ ਤੋਂ ਵੱਧ ਕੁੜੀਆਂ ਨੂੰ ਐੱਨਆਰਆਈ ਤੋਂ ਨੂੰ ਲਾੜਿਆਂ ਵੱਲੋਂ ਵਰਤ ਕੇ ਛੱਡ ਦਿੱਤਾ ਜਾਂਦਾ ਹੈ । ਜਿਸ ਤੋਂ ਬਾਅਦ ਇਨ੍ਹਾਂ ਛੱਡੀਆਂ ਕੁੜੀਆਂ ਦੀ ਜ਼ਿੰਦਗੀ ਬੇਰੰਗ ਹੋ ਜਾਂਦੀ ਹੈ। ਨੇਹਾ ਨੇ ਦੱਸਿਆ ਕਿ ਇਸ ਸੀਰੀਅਲ ‘ਚ ਇਕ ਕੁੜੀ ਆਪਣੇ ਐੱਨਆਰਆਈ ਘਰਵਾਲੇ ਨੂੰ ਸਬਕ ਸਿਖਾਉਣ ਲਈ ਲੜਾਈ ਲੜਦੀ ਹੈ ਅਤੇ ਅੰਤ ‘ਚ ਉਹ ਜਿੱਤ ਜਾਂਦੀ ਹੈ।

Exit mobile version