ਚੰਡੀਗੜ੍ਹ, 3 ਫਰਵਰੀ 2022 : ਜਦੋ ਵੀ ਚੋਣਾਂ ਹੁੰਦੀਆਂ ਨੇ ਵੱਡੇ-ਵੱਡੇ ਸਿਆਸਤਦਾਨ ਆਪਣੇ ਚੋਣ ਪ੍ਰਚਾਰ ‘ਚ ਇਹ ਦਾਅਵੇ ਕਰਦੇ ਨੇ ਕਿ ਉਹਨਾਂ ਦੀ ਸਰਕਾਰ ਬਣਨ ‘ਤੇ ਦੇਸ਼ ‘ਚ ਔਰਤਾਂ ਦੀ ਸੁਰੱਖਿਆ ਵੱਲ ਵਧੇਰੇ ਧਿਆਨ ਦਿੱਤਾ ਜਾਵੇਗਾ | ਪਰ ਕਿ ਇਹ ਦਾਅਵੇ ਸਿਰਫ ਕਰਨ ਲਈ ਹਨ ਇਹਨਾਂ ਇਹਨਾਂ ਦਾਅਵਿਆਂ ਨੂੰ ਪੂਰਾ ਕੌਣ ਕਰੇਗਾ | 2 ਸਾਲ ਪਹਿਲਾ ਹਾਥਰਸ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਸੀ, ਜਿੱਥੇ ਡਾਕਟਰ ਕੁੜੀ ਦੀ ਗੈਂਗਰੇਪ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ |
ਅਜਿਹੀ ਹੀ ਦੁਖਦ ‘ਤੇ ਸ਼ਰਮਨਾਕ ਘਟਨਾ ਬੁਲੰਦਸ਼ਹਿਰ ‘ਚ ਵੀ ਵਾਪਰੀ ਹੈ | ਜਿੱਥੇ ਖੇਤਾਂ ਵਿਚ ਕੰਮ ਕਰਨ ਗਈ ਕੁੜੀ ਦੀ ਗੈਂਗਰੇਪ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਖੁਦ ਤਾਂ ਲਾਸ਼ ਨਹੀਂ ਸਾੜੀ ਸਗੋਂ ਪਰਿਵਾਰ ਨੂੰ ਧਮਕਾ ਕੇ ਅੱਧੀ ਰਾਤ ਨੂੰ ਹੀ ਪੀੜਤਾ ਦਾ ਅੰਤਮ ਸੰਸਕਾਰ ਕਰਨ ਲਈ ਕਥਿਤ ਤੌਰ ’ਤੇ ਮਜਬੂਰ ਕੀਤਾ। ਬੁਲੰਦਸ਼ਹਿਰ ਅਤੇ ਅਲੀਗੜ੍ਹ ਦੀ ਸਰਹੱਦ ’ਤੇ ਵਸੇ ਪਿੰਡ ਡਿਬਾਈ-ਗਾਲਿਬਪੁਰ ਵਿਚ 21 ਜਨਵਰੀ ਦੇ ਇਸ ਮਾਮਲੇ ਨੂੰ ਪੁਲਸ-ਪ੍ਰਸ਼ਾਸਨ ਨੇ ਡਰਾ-ਧਮਕਾ ਕੇ ਦਬਾ ਦਿੱਤਾ ਸੀ।
ਕਿਹਾ ਜਾ ਰਿਹਾ ਹੈ ਕਿ ਮਾਮਲਾ ਪ੍ਰੇਮ ਸਬੰਧਾਂ ਨਾਲ ਜੁੜਿਆ ਹੋਇਆ ਹੈ, ਗੱਲ ਇਹ ਕਿ ਭਾਵੇਂ ਹੀ ਮਾਮਲਾ ਪ੍ਰੇਮ ਸਬੰਧਾਂ ਨਾਲ ਜੁੜਿਆ ਹੋਵੇ, ਪਰ ਕੀ ਇਸ ਤਰੀਕ਼ੇ ਨਾਲ ਰੇਪ ਕਰਕੇ ਲੜਕੀ ਨੂੰ ਮਾਰ ਦੇਣਾ ਤੇ ਪੁਲਸ ਵਲੋਂ ਵੀ ਪਰਿਵਾਰ ਨੂੰ ਡਰਾ ਧਮਕਾਂ ਕੇ ਲੜਕੀ ਦਾ ਸਸਕਾਰ ਕਰਵਾ ਦੇਣਾ ਸਹੀ ਹੈ | ਇੱਥੇ ਸਭ ਤੋਂ ਵੱਡਾ ਸਵਾਲ ਇਹੋ ਹੈ ਕਿ ਕਦੋ ਤੱਕ ਸਾਡੇ ਸਮਾਜ ਵਿੱਚ ਅਜਿਹੀਆਂ ਘਟਨਾਵਾਂ ਵਾਪਰਦਿਆਂ ਰਹਿਣਗੀਆਂ
ਮਾਮਲੇ ਨਾਲ ਜੁੜੀ ਜਾਣਕਾਰੀ
ਕੁੜੀ ਦੇ ਪਰਿਵਾਰਕ ਮੈਂਬਰ ਮੁਤਾਬਕ ਡਿਬਾਈ ਗਾਲਿਬਪੁਰ ਵਾਸੀ ਉਨ੍ਹਾਂ ਦੀ 16 ਸਾਲਾ ਭਾਣਜੀ ਆਪਣੇ ਘਰ ਵਿਚ ਸੀ। ਉਹ 21 ਜਨਵਰੀ ਨੂੰ ਘਰੋਂ ਚਾਰਾ ਲੈਣ ਗਈ ਸੀ। ਦੁਪਹਿਰ ਨੂੰ ਧੋਰਊ ਪਿੰਡ ਵਾਸੀ ਸੌਰਭ ਸ਼ਰਮਾ ਅਤੇ ਉਸ ਦੇ 3 ਸਾਥੀ ਉਸ ਨੂੰ ਜਬਰੀ ਉਠਾ ਕੇ ਉਸੇ ਪਿੰਡ ਵਿਚ ਟਿਊਬਵੈੱਲ ’ਤੇ ਲੈ ਗਏ। ਉਥੇ ਹੀ ਉਸ ਦੇ ਨਾਲ ਸਾਰਿਆਂ ਨੇ ਗੈਂਗਰੇਪ ਕੀਤਾ। ਉਸ ਤੋਂ ਬਾਅਦ ਸੌਰਭ ਨੇ ਕੁੜੀ ਦੇ ਸਿਰ ਵਿਚ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।