sidhu moosewala

ਗਿੱਦੜਬਾਹਾ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਿੱਧੂ ਮੂਸੇਵਾਲਾ ਦਾ ਕੈਪਟਨ ਅਤੇ ਸੁਖਬੀਰ ਬਾਦਲ ‘ਤੇ ਪਲਟਵਾਰ

ਗਿੱਦੜਬਾਹਾ 22 ਦਸੰਬਰ 2021: ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਹਲਕਾ ਗਿੱਦੜਬਾਹਾ ਵਿਖੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿਚ ਹਜ਼ਾਰਾਂ ਦੇ ਇਕੱਠ ਦੀ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ (Sidhu Moosewala) ਨੇ ਗੈਂਗਸਟਰ ਆਖਣ ਵਾਲਿਆਂ ‘ਤੇ ਕਰਾਰਾ ਹਮਲਾ ਬੋਲਿਆ ਅਤੇ ਵੱਡੇ ਸਵਾਲ ਖੜ੍ਹੇ ਕੀਤੇ । ਦਰਅਸਲ ਕਾਂਗਰਸ ਵਿੱਚ ਸ਼ਾਮਲ ਹੁੰਦਿਆਂ ਹੀ ਵਿਰੋਧੀਆਂ ਨੇ ਸਿੱਧੂ ਮੂਸੇਵਾਲਾ (Sidhu Moosewala) ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਵਿਅੰਗ ਕਰਨੇ ਅਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਸਨ। ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ (Capt Amrinder Singh)ਨੂੰ ਘੇਰਦਿਆਂ ਕਿਹਾ ਕਿ ਮੈਂ ਕਾਂਗਰਸ ‘ਚ ਸ਼ਾਮਲ ਹੋਇਆ ਸੀ ਤਾਂ ਕੈਪਟਨ ਸਾਬ੍ਹ ਨੇ ਕਿਹਾ ਕਿ ਪਾਰਟੀ ਨੇ ਗੈਂਗਸਟਰ ਸ਼ਾਮਲ ਕਰ ਲਿਆ ਹੈ ਪਰ ਮੇਰਾ ਸਵਾਲ ਇਹ ਹੈ ਕਿ 2017 ਤੋਂ 2021 ਤੱਕ ਤਾਂ ਗੈਂਗਸਟਰ ਪਾਰਟੀ ‘ਚ ਨਹੀਂ ਸੀ ਤਾਂ ਤੁਸੀਂ ਮੁੱਛਾਂ ਨੂੰ ਵਟੇ ਦੇ ਕੀ ਕੀਤਾ। ਤੁਸੀਂ ਬਹੁਤ ਸਿਆਣੇ ਤੇ ਸੂਝਵਾਨ ਆਗੂ ਸੀ ਤੁਸੀਂ ਪੰਜਾਬ ਦੀ ਭਲਾਈ ਲਈ ਕੀ ਕੀਤਾ।
ਸਿੱਧੂ ਮੂਸੇਵਾਲਾ ਨੇ ਸੁਖਬੀਰ ਬਾਦਲ ਨੂੰ ਵੀ ਲਪੇਟੇ ਵਿੱਚ ਲੈਂਦਿਆਂ ਵੱਡਾ ਬਿਆਨ ਦਿੱਤਾ। ਅਸਲ ਵਿੱਚ ਕੁਝ ਦਿਨ ਪਹਿਲਾਂ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਸਾਡੀ ਸਰਕਾਰ ਬਣਨ ‘ਤੇ ਸਿੱਧੂ ਮੂਸੇਵਾਲਾ ਦਾ ਹਰੇਕ ਮਹੀਨੇ ਅਖਾੜਾ ਲਵਾਇਆ ਕਰਾਂਗੇ। ਇਸ ਬਿਆਨ ‘ਤੇ ਪਲਟਵਾਰ ਕਰਦਿਆਂ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਮੇਰੇ ਹੱਥ ‘ਤੇ ਪੈਸੇ ਰੱਖੋ ਅਤੇ ਇਕ ਫੋਨ ਕਰੋ ਮੈਂ ਆਪੇ ਆ ਜਾਵਾਂਗਾ ਅਖਾੜਾ ਲਾਉਣ। ਸਿੱਧੂ ਨੇ ਕਿਹਾ ਕਿ ਇਹ ਮੇਰੀ ਕਿਰਤ ਹੈ ਤੇ ਮੈਨੂੰ ਕਿਰਤ ਕਰਨ ਵਿੱਚ ਕੋਈ ਸ਼ਰਮ ਨਹੀਂ।

Scroll to Top