July 7, 2024 7:16 pm
Ghulam Nabi Azad

ਗੁਲਾਮ ਨਬੀ ਆਜ਼ਾਦ ਨੇ ਨਵੀਂ ਪਾਰਟੀ ਦਾ ਕੀਤਾ ਐਲਾਨ, ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ 26 ਸਤੰਬਰ 2022: ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ (Ghulam Nabi Azad) ਨੇ ਨਵੀਂ ਪਾਰਟੀ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀ ਪਾਰਟੀ ਦਾ ਨਾਂ ‘ਡੈਮੋਕ੍ਰੇਟਿਕ ਆਜ਼ਾਦ ਪਾਰਟੀ’ ਹੈ। ਉਨ੍ਹਾਂ ਨੇ ਜੰਮੂ ‘ਚ ਪ੍ਰੈੱਸ ਕਾਨਫਰੰਸ ਕਰਕੇ ਨਾਂ ਦਾ ਐਲਾਨ ਕੀਤਾ। ਆਜ਼ਾਦ ਨੇ ਪਿਛਲੇ ਮਹੀਨੇ ਕਾਂਗਰਸ ਨਾਲ ਆਪਣੇ ਪੰਜ ਦਹਾਕਿਆਂ ਤੋਂ ਵੱਧ ਪੁਰਾਣੇ ਸਬੰਧ ਤੋੜ ਲਏ ਸਨ। ਉਹ ਤਿੰਨ ਦਿਨਾਂ ਦੌਰੇ ‘ਤੇ ਐਤਵਾਰ ਨੂੰ ਜੰਮੂ ਆਏ ਹਨ।

ਗੁਲਾਮ ਨਬੀ ਆਜ਼ਾਦ (Ghulam Nabi Azad) ਨੇ  ਕਿਹਾ ਕਿ ਪਾਰਟੀ ਦੀ ਵਿਚਾਰਧਾਰਾ ਉਨ੍ਹਾਂ ਦੇ ਨਾਮ ਵਰਗੀ ਹੋਵੇਗੀ ਅਤੇ ਸਾਰੇ ਧਰਮ ਨਿਰਪੱਖ ਲੋਕ ਇਸ ਵਿੱਚ ਸ਼ਾਮਲ ਹੋ ਸਕਦੇ ਹਨ। ਸੂਬਾ ਕਾਂਗਰਸ ਕਮੇਟੀ ਜੰਮੂ-ਕਸ਼ਮੀਰ ਦੇ ਜ਼ਿਆਦਾਤਰ ਸੀਨੀਅਰ ਨੇਤਾ ਪਾਰਟੀ ਛੱਡ ਕੇ ਆਜ਼ਾਦ ਦੇ ਸਮਰਥਨ ‘ਚ ਆ ਗਏ ਹਨ। ਉਹ ਪਾਰਟੀ ਦਾ ਏਜੰਡਾ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ। ਇਸ ਵਿੱਚ ਜੰਮੂ ਅਤੇ ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਬਹਾਲ ਕਰਨਾ, ਸਥਾਨਕ ਲੋਕਾਂ ਲਈ ਜ਼ਮੀਨ ਅਤੇ ਨੌਕਰੀਆਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਲਈ ਸੰਘਰਸ਼ ਜਾਰੀ ਰੱਖਣਾ ਸ਼ਾਮਲ ਹੈ।