July 7, 2024 9:58 am
ਗਾਇਕ ਭੁਪਿੰਦਰ ਸਿੰਘ

ਗ਼ਜ਼ਲ ਗਾਇਕ ਭੁਪਿੰਦਰ ਸਿੰਘ ਦਾ ਮੁੰਬਈ ‘ਚ ਹੋਇਆ ਦੇਹਾਂਤ

ਚੰਡੀਗੜ੍ਹ 18 ਜੁਲਾਈ 2022: ਉੱਘੇ ਗ਼ਜ਼ਲ ਗਾਇਕ ਭੁਪਿੰਦਰ ਸਿੰਘ ਦਾ ਸੋਮਵਾਰ ਸ਼ਾਮ ਨੂੰ 82 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ । ਉਨ੍ਹਾਂ ਦੀ ਪਤਨੀ ਅਤੇ ਗਾਇਕਾ ਮਿਤਾਲੀ ਸਿੰਘ ਨੇ ਮਹਾਨ ਗਾਇਕ ਦੇ ਦੇਹਾਂਤ ਬਾਰੇ ਜਾਣਕਾਰੀ ਦਿੱਤੀ। ਭੁਪਿੰਦਰ ਸਿੰਘ ਨੇ ਕਈ ਬਾਲੀਵੁੱਡ ਗੀਤਾਂ ‘ਚ ਆਪਣੀ ਆਵਾਜ਼ ਦਿੱਤੀ। ਸੋਮਵਾਰ ਸ਼ਾਮ ਗਾਇਕ ਦੇ ਦੇਹਾਂਤ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੀ ਪਤਨੀ ਮਿਤਾਲੀ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਕਈ ਸਿਹਤ ਸਮੱਸਿਆਵਾਂ ਤੋਂ ਪੀੜਤ ਸਨ।

ਭੁਪਿੰਦਰ ਸਿੰਘ ਬਾਲੀਵੁੱਡ ਵਿੱਚ ਆਪਣੇ ਕਈ ਮਸ਼ਹੂਰ ਗੀਤਾਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ “ਮੌਸਮ”, “ਸੱਤੇ ਪੇ ਸੱਤਾ”, “ਅਹਿਸਤਾ ਅਹਿਸਤਾ”, “ਦੂਰੀਆਂ “, “ਹਕੀਕਤ” ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਦੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ।