Site icon TheUnmute.com

ਨੇਪਾਲ ਦੀ ਰਾਸ਼ਟਰਪਤੀ ਵਲੋਂ ਜਨਰਲ ਮਨੋਜ ਪਾਂਡੇ ਫੌਜ ਦੇ ਆਨਰੇਰੀ ਜਨਰਲ ਦੀ ਉਪਾਧੀ ਨਾਲ ਸਨਮਾਨਿਤ

General Manoj Pande

ਚੰਡੀਗੜ੍ਹ 06 ਸਤੰਬਰ 2022: ਫੌਜ ਮੁਖੀ ਜਨਰਲ ਮਨੋਜ ਪਾਂਡੇ (General Manoj Pande) ਨੇਪਾਲ ਵਿਚ ਆਪਣੇ ਪੰਜ ਦਿਨਾਂ ਅਧਿਕਾਰਤ ਦੌਰੇ ‘ਤੇ ਹਨ | ਜਨਰਲ ਮਨੋਜ ਪਾਂਡੇ ਨੇ ਅੱਜ ਯਾਨੀ ਸੋਮਵਾਰ ਨੂੰ ਕਾਠਮੰਡੂ ‘ਚ ਨੇਪਾਲ ਦੇ ਫੌਜ ਮੁਖੀ ਜਨਰਲ ਪ੍ਰਭੂ ਰਾਮ ਸ਼ਰਮਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨੇਪਾਲੀ ਫੌਜ ਨੂੰ ਵੱਖ-ਵੱਖ ਗੈਰ-ਘਾਤਕ ਫੌਜੀ ਉਪਕਰਣ ਸੌਂਪੇ।

ਇਸਦੇ ਨਾਲ ਹੀ ਆਰਮੀ ਹੈੱਡਕੁਆਰਟਰ ਤੋਂ ਜਾਰੀ ਬਿਆਨ ਮੁਤਾਬਕ ਜਨਰਲ ਮਨੋਜ ਪਾਂਡੇ (General Manoj Pande) ਨੇ ਨੇਪਾਲ ‘ਚ ਆਪਣੇ ਹਮਰੁਤਬਾ ਪ੍ਰਭੂ ਰਾਮ ਸ਼ਰਮਾ ਨਾਲ ਵੀ ਮੁਲਾਕਾਤ ਕੀਤੀ। ਭਾਰਤੀ ਫੌਜ ਦੇ ਮੁਖੀ ਜਨਰਲ ਮਨੋਜ ਪਾਂਡੇ ਨੂੰ ਵੀ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ (Vidya Devi Bhandari) ਵੱਲੋਂ ਨੇਪਾਲੀ ਫੌਜ ਦੇ ਆਨਰੇਰੀ ਜਨਰਲ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਜਨਰਲ ਪਾਂਡੇ 8 ਸਤੰਬਰ ਨੂੰ ਕਾਠਮੰਡੂ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਣਗੇ।

ਮਨੋਜ ਪਾਂਡੇ ਨੇਪਾਲ ਆਪਣੇ ਪੰਜ ਦਿਨਾਂ ਅਧਿਕਾਰਤ ਦੌਰੇ ਦੌਰਾਨ ਉਹ ਦੇਸ਼ ਦੀ ਚੋਟੀ ਦੀ ਸਿਵਲ ਅਤੇ ਫੌਜੀ ਲੀਡਰਸ਼ਿਪ ਨਾਲ ਗੱਲਬਾਤ ਕਰਨਗੇ। ਜਿਕਰਯੋਗ ਹੈ ਕਿ ਆਪਣੇ ਦੌਰੇ ਦੌਰਾਨ ਜਨਰਲ ਪਾਂਡੇ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨਾਲ ਵੀ ਮੁਲਾਕਾਤ ਅਤੇ ਅਹਿਮ ਮੁੱਦਿਆਂ ‘ਤੇ ਚਰਚਾ ਕਰਨਗੇ।

Exit mobile version