Vijay Rawat

BJP ‘ਚ ਸ਼ਾਮਲ ਹੋਏ ਜਨਰਲ ਬਿਪਿਨ ਰਾਵਤ ਦੇ ਭਰਾ ਕਰਨਲ ਵਿਜੇ ਰਾਵਤ

ਚੰਡੀਗੜ੍ਹ 19 ਜਨਵਰੀ 2022: ਜਨਰਲ ਬਿਪਿਨ ਰਾਵਤ ਦੇ ਭਰਾ ਰਿਟਾਇਰ ਕਰਨਲ ਵਿਜੇ ਰਾਵਤ (Vijay Rawat) ਉੱਤਰਾਖੰਡ ਚੋਣਾਂ ਤੋਂ ਪਹਿਲਾਂ ਭਾਜਪਾ (BJP) ‘ਚ ਸ਼ਾਮਲ ਹੋ ਗਏ ਹਨ। ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਉਨ੍ਹਾਂ ਨੂੰ ਭਾਜਪਾ ‘ਚ ਸ਼ਾਮਲ ਹੋਣ ਲਈ ਕਿਹਾ ਅਤੇ ਕਿਹਾ ਕਿ ਮਰਹੂਮ ਜਨਰਲ ਰਾਵਤ ਉਤਰਾਖੰਡ ਵਿਚ ਹੋਰ ਕੰਮ ਕਰਨਾ ਚਾਹੁੰਦੇ ਸਨ। ਸਾਨੂੰ ਖੁਸ਼ੀ ਹੈ ਕਿ ਉਸ ਦੇ ਭਰਾ ਸਾਡੇ ਨਾਲ ਆ ਗਏ ਹਨ। ਮੈਂ ਵਧੇਰੇ ਖੁਸ਼ ਹਾਂ ਕਿਉਂਕਿ ਮੈਂ ਵੀ ਇੱਕ ਫੌਜੀ ਦਾ ਪੁੱਤਰ ਹਾਂ। ਜਨਰਲ ਬਿਪਿਨ ਰਾਵਤ ਦੀ ਮੌਤ ਤੋਂ ਬਾਅਦ ਅਸੀਂ ਖਾਲੀਪਣ ਮਹਿਸੂਸ ਕਰ ਰਹੇ ਹਾਂ। ਉਸਦੇ ਭਰਾ ਹੁਣ ਸਾਡੇ ਨਾਲ ਹਨ। ਮੋਦੀ ਜੀ ਦੇ ਕੰਮ ਤੋਂ ਪ੍ਰੇਰਨਾ ਲੈ ਕੇ ਕਰਨਲ ਵਿਜੇ ਰਾਵਤ ਸਾਡੇ ਨਾਲ ਜੁੜੇ ਹਨ। ਕਰਨਲ ਰਾਵਤ ਨੇ ਆਪਣੀ 34 ਸਾਲਾਂ ਦੀ ਸੇਵਾ ਦੌਰਾਨ ਭਾਰਤ ਭਰ ਵਿੱਚ ਕਈ ਅਹੁਦਿਆਂ ‘ਤੇ ਸੇਵਾ ਨਿਭਾਈ ਹੈ। ਉਸਦਾ ਬੇਟਾ ਵੀ ਫੌਜ ਵਿੱਚ ਹੈ। ਪਰਿਵਾਰ ਦੀਆਂ 3 ਪੀੜ੍ਹੀਆਂ ਫੌਜ ਵਿੱਚ ਹਨ। ਅਸੀਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ।

ਇਸ ਦੇ ਨਾਲ ਹੀ ਕਰਨਲ ਅਜੈ ਰਾਵਤ ਨੇ ਕਿਹਾ ਕਿ ਮੇਰੇ ਪਿਤਾ ਫੌਜ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਭਾਜਪਾ ਨਾਲ ਸਨ। ਹੁਣ ਮੈਨੂੰ ਮੌਕਾ ਮਿਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਜ਼ਨ ਖਾਸ ਹੈ। ਉਸ ਦਾ ਸਾਰਾ ਕੰਮ ਇਸ ਦੇਸ਼ ਦੀ ਤਰੱਕੀ ਲਈ ਹੈ। ਇਸੇ ਗੱਲ ਨੇ ਮੈਨੂੰ ਭਾਜਪਾ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ। ਉੱਤਰਾਖੰਡ ਲਈ ਉਨ੍ਹਾਂ ਦੀ ਯੋਜਨਾ ਇਕ ਨੇਕ ਦ੍ਰਿਸ਼ਟੀ ਦੀ ਉਪਜ ਹੈ। ਭਾਜਪਾ ਦੇ ਕੰਮ ਕਰਨ ਦੇ ਤਰੀਕੇ ਦੀ ਹਰ ਕੋਈ ਤਾਰੀਫ਼ ਕਰਦਾ ਹੈ। ਲੋਕ ਅਸਲ ਭਲਾਈ ਅਤੇ ਤਰੱਕੀ ਚਾਹੁੰਦੇ ਹਨ।

ਦੱਸ ਦਈਏ ਕਿ 8 ਦਸੰਬਰ ਨੂੰ ਸੀਡੀਐਸ ਜਨਰਲ ਬਿਪਿਨ ਰਾਵਤ ਆਪਣੀ ਪਤਨੀ ਮਧੁਲਿਕਾ ਰਾਵਤ ਅਤੇ ਸਲਾਹਕਾਰ ਬ੍ਰਿਗੇਡੀਅਰ ਐਲਐਸ ਲਿੱਦਰ ਦੇ ਨਾਲ ਇੱਕ MI V-17 V5 ਵਿੱਚ ਤਾਮਿਲਨਾਡੂ ਦੇ ਸੁਲੂਰ ਏਅਰ ਬੇਸ ਤੋਂ ਉਨਟੀ ਨੇੜੇ ਵੈਲਿੰਗਟਨ ਵਿੱਚ ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਜਾ ਰਹੇ ਸਨ। ਹੈਲੀਕਾਪਟਰ ਦੇ ਲੈਂਡਿੰਗ ਤੋਂ ਸੱਤ ਮਿੰਟ ਪਹਿਲਾਂ ਇਹ ਹਾਦਸਾ ਵਾਪਰਿਆ। ਇਸ ਹਾਦਸੇ ‘ਚ ਜਨਰਲ ਰਾਵਤ ਸਮੇਤ ਹੈਲੀਕਾਪਟਰ ‘ਚ ਸਵਾਰ 14 ਲੋਕ ਮਾਰੇ ਗਏ ਸਨ।

Scroll to Top