Site icon TheUnmute.com

ਜਨਰਲ ਅਤੇ ਪੁਲਿਸ ਅਬਜ਼ਰਵਰ ਵੱਲੋਂ ਅਬੋਹਰ ਹਲਕੇ ਦਾ ਦੌਰਾ, ਸਟਰਾਂਗ ਰੂਮ ਤੇ ਗਿਣਤੀ ਕੇਂਦਰ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

Abohar

ਫਾਜ਼ਿਲਕਾ 23 ਮਈ 2024: ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਹਲਕਾ ਫਿਰੋਜ਼ਪੁਰ ਲਈ ਨਾਮਜ਼ਦ ਜਨਰਲ ਅਬਜਰਵਰ ਲਕਸ਼ਮੀ ਕਾਂਤ ਰੈਡੀ ਆਈ.ਏ.ਐਸ.ਅਤੇ ਪੁਲਿਸ ਅਬਜਰਵਰ ਏਆਰ ਦਾਮੋਧਰ ਆਈ.ਪੀ.ਐਸ ਨੇ ਅੱਜ ਅਬੋਹਰ (Abohar) ਹਲਕੇ ਦਾ ਦੌਰਾ ਕਰਕੇ ਲੋਕ ਸਭਾ ਚੋਣਾਂ ਦੀਆਂ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਈਵੀਐਮ ਮਸ਼ੀਨਾਂ ਦੇ ਸਟਰਾਂਗ ਰੂਮ ਅਤੇ ਗਿਣਤੀ ਕੇਂਦਰ ਦਾ ਜਾਇਜ਼ਾ ਵੀ ਲਿਆ ।

ਇਸ ਮੌਕੇ ਜਨਰਲ ਅਬਜਰਵਰ ਲਕਸ਼ਮੀਕਾਂਤ ਰੈਡੀ ਨੇ ਆਖਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਲਈ ਸਾਰੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਚੋਣਾਂ ਦੇ ਤਿਉਹਾਰ ਨੂੰ ਸਫਲਤਾਪੂਰਕ ਬਣਾਉਣ ਲਈ ਸਮੁੱਚਾ ਚੋਣ ਅਮਲਾ ਆਪਣੀ ਡਿਉਟੀ ਤਨਦੇਹੀ ਨਾਲ ਨਿਭਾਏ।

ਉਨ੍ਹਾਂ ਕਿਹਾ ਕਿ ਪੁਲਿਸ ਅਬਜਰਵਰ ਏ ਆਰ ਦਾਮੋਦਰ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਆ ਦੇ ਪੂਰੇ ਪ੍ਰਬੰਧ ਹੋਣੇ ਚਾਹੀਦੇ ਹਨ ਤੇ ਇਸ ਕੰਮ ਵਿਚ ਕੋਈ ਕੁਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਕੇਸ਼ ਕੁਮਾਰ ਪੋਪਲੀ, ਵਧੀਕ ਡਿਪਟੀ ਕਮਿਸ਼ਨ (ਵਿ) ਅਮਰਿੰਦਰ ਸਿੰਘ ਮੱਲੀ, ਅਬੋਹਰ (Abohar) ਦੇ ਐਸਡੀਐਮ ਪੰਕਜ ਬਾਂਸਲ ਵੀ ਹਾਜ਼ਰ ਸਨ।

Exit mobile version