July 7, 2024 3:45 pm
ਪੁਲਸ ਫੋਰਸ

ਆਗਾਮੀ ਦਿਨਾਂ ਵਿੱਚ ਗਜ਼ਟਿਡ ਅਫ਼ਸਰ ਅਤੇ ਵਾਧੂ ਪੁਲਸ ਫੋਰਸ ਪੁਲੀਸ ਲਾਈਨ ਵਿੱਚੋਂ ਕੱਢ ਕੇ ਸ਼ਹਿਰ ਵਿਚ ਕੀਤੀ ਜਾਵੇਗੀ ਤਾਇਨਾਤ : ਭੁੱਲਰ

ਡੀਆਈਜੀ ਰੂਪਨਗਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਤੇ ਐੱਸਐੱਸਪੀ ਮੁਹਾਲੀ ਵੱਲੋਂ ਸਾਂਝੇ ਤੌਰ ਤੇ ਮੋਹਾਲੀ ਦੇ ਵੱਖ ਵੱਖ ਖੇਤਰਾਂ ਵਿਖੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ |

ਐਸਏਐਸ ਨਗਰ 19 ਅਪ੍ਰੈਲ 2022: ਗੁਰਪ੍ਰੀਤ ਸਿੰਘ ਭੁੱਲਰ ਡੀਆਈਜੀ ਰੂਪਨਗਰ ਰੇਂਜ ਅਤੇ ਸ੍ਰੀ ਵਿਵੇਕ ਸ਼ੀਲ ਸੋਨੀ ਐੱਸਐੱਸਪੀ ਐਸਏਐਸ ਨਗਰ ਵੱਲੋਂ ਅੱਜ ਸਾਂਝੇ ਤੌਰ ਤੇ ਮੋਹਾਲੀ ਦੇ ਵੱਖ ਵੱਖ ਖੇਤਰਾਂ ਵਿੱਚ ਜਾ ਕੇ ਸੁਰੱਖਿਆ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ |ਇਸੇ ਦੌਰਾਨ ਏਅਰਪੋਰਟ ਰੋਡ ਤੇ ਉਨ੍ਹਾਂ ਵੱਲੋਂ ਮੋਹਾਲੀ ਨੂੰ ਹੋਰਨਾਂ ਜ਼ਿਲ੍ਹਿਆਂ ਤੇ ਸੂਬਿਆਂ ਨਾਲ ਜੋੜਦੀਆਂ ਸੜਕਾਂ ਤੇ ਜਾ ਕੇ ਵੀ ਸੁਰੱਖਿਆ ਦੇ ਇੰਤਜ਼ਾਮਾਂ ਦਾ ਜਾਇਜ਼ਾ ਲਿਆ ਗਿਆ l ਅੱਜ ਦੀ ਇਸ ਵਿਸ਼ੇਸ਼ ਚੈਕਿੰਗ ਮੁਹਿੰਮ ਬਾਰੇ ਵਿਸਥਾਰ ਨਾਲ ਦੱਸਦਿਆਂ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਡੀਆਈਜੀ ਰੂਪਨਗਰ ਰੇਂਜ ਨੇ ਦੱਸਿਆ ਕਿ ਪੁਲੀਸ ਦਾ ਮੁੱਖ ਕੰਮ ਲੋਕਾਂ ਵਿਚ ਸੁਰੱਖਿਆ ਬਾਰੇ ਭਰੋਸਾ ਪੈਦਾ ਕਰਨਾ ਹੈ ਤਾਂ ਜੋ ਸਮਾਜ ਦਾ ਹਰ ਵਰਗ ਬਿਨਾਂ ਕਿਸੇ ਡਰ ਜਾਂ ਭੈਅ ਤੋਂ ਆਪਣੇ ਨਿਤਾ ਪ੍ਰਤੀ ਦੇ ਕੰਮ ਕਾਰ ਕਰ ਸਕੇ l

DIG Rupnagar Range Gurpreet Singh Bhullar

ਮੁੱਖ ਸੜਕਾਂ ਤੇ ਪੀਸੀਆਰ ਗਸ਼ਤੀ ਪਾਰਟੀਆਂ ਦੀਆਂ ਟੁਕੜੀਆਂ ਵਧਾਈਆਂ ਜਾਣਗੀਆਂ

ਉਨ੍ਹਾਂ ਦੱਸਿਆ ਕਿ ਅੱਜ ਦੀ ਇਸ ਚੈਕਿੰਗ ਦੌਰਾਨ ਮੁਹਾਲੀ ਤੋਂ ਬਚ ਕੇ ਬਾਹਰ ਨਿਕਲਣ ਦੇ ਉਨ੍ਹਾਂ ਸਾਰੇ ਸੰਜੀਦਾ ਰਸਤਿਆਂ ਉੱਤੇ ਮੌਜੂਦ ਪੁਲੀਸ ਫੋਰਸ ਅਤੇ ਲਗਾਏ ਗਏ ਸੀਸੀਟੀਵੀ ਕੈਮਰਿਆਂ ਬਾਰੇ ਜਾਣਕਾਰੀ ਇਕੱਤਰ ਕੀਤੀ ਗਈ l ਉਨ੍ਹਾਂ ਦੱਸਿਆ ਕਿ ਐੱਸਐੱਸਪੀ ਵਿਵੇਕ ਸ਼ੀਲ ਸੋਨੀ ਦੀ ਅਗਵਾਈ ਵਿੱਚ ਜ਼ਿਲ੍ਹਾ ਪੁਲੀਸ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ l ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਆਉਂਦੇ ਦਿਨਾਂ ਵਿੱਚ ਮੁਹਾਲੀ ਦੀਆਂ ਮੁੱਖ ਸੜਕਾਂ ਤੇ ਪੀਸੀਆਰ ਗਸ਼ਤੀ ਪਾਰਟੀਆਂ ਦੀਆਂ ਟੁਕੜੀਆਂ ਵਧਾਈਆਂ ਜਾਣਗੀਆਂ l ਇਸਦੇ ਨਾਲ ਹੀ ਪੁਲੀਸ ਰੇਂਜ ਵਿੱਚੋਂ ਗਜ਼ਟਿਡ ਅਫ਼ਸਰ ਅਤੇ ਵਾਧੂ ਪੁਲਸ ਫੋਰਸ ਨੂੰ ਕੱਢ ਕੇ ਸ਼ਹਿਰ ਦੇ ਵੱਖ ਵੱਖ ਸੰਜੀਦਾ ਸਥਾਨਾਂ ਤੇ ਤੈਨਾਤ ਕੀਤਾ ਜਾਵੇਗਾ l

ਉਨ੍ਹਾਂ ਦੱਸਿਆ ਕਿ ਮੁਹਾਲੀ ਪੁਲੀਸ ਵੱਲੋਂ ਸ਼ੱਕੀ ਵਾਹਨਾਂ ਦੀ ਚੈਕਿੰਗ ਵਧਾਈ ਜਾਵੇਗੀ ਤਾਂ ਜੋ ਕਿਸੇ ਕਿਸਮ ਦਾ ਸ਼ਰਾਰਤੀ ਅਨਸਰ ਅਮਨ ਕਾਨੂੰਨ ਦੀ ਸਥਿਤੀ ਲਈ ਖ਼ਤਰਾ ਨਾ ਬਣ ਸਕੇ l ਸ੍ਰੀ ਭੁੱਲਰ ਨੇ ਦੱਸਿਆ ਕਿ ਪੁਲਸ ਦੀ ਮੁਸਤੈਦੀ ਵਧਾਉਣ ਲਈ ਇਸ ਤਰ੍ਹਾਂ ਦੀਆਂ ਕਾਰਵਾਈਆਂ ਰੂਪਨਗਰ ਰੇਂਜ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਕੀਤੀਆਂ ਜਾਣਗੀਆਂ l