Site icon TheUnmute.com

ਗੌਤਮ ਗੰਭੀਰ ਨੇ ਛੱਡਿਆ ਲਖਨਊ ਦਾ ਸਾਥ, ਦੋ ਵਾਰ IPL ਚੈਂਪੀਅਨ ਰਹੀ ਇਸ ਟੀਮ ਦੇ ਬਣੇ ਮੈਂਟਰ

Gautam Gambhir

ਚੰਡੀਗੜ੍ਹ, 22 ਨਵੰਬਰ 2023: ਆਈ.ਪੀ.ਐੱਲ (IPL) ਦੇ ਪਿਛਲੇ ਦੋ ਐਡੀਸ਼ਨਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਲਖਨਊ ਸੁਪਰ ਜਾਇੰਟਸ ਦੀ ਟੀਮ ਨੂੰ ਆਈ.ਪੀ.ਐੱਲ 2024 ਤੋਂ ਪਹਿਲਾਂ ਦੋ ਵੱਡੇ ਝਟਕੇ ਲੱਗੇ ਹਨ। ਮੁੱਖ ਕੋਚ ਐਂਡੀ ਫਲਾਵਰ ਪਹਿਲਾਂ ਹੀ ਟੀਮ ਛੱਡ ਚੁੱਕੇ ਹਨ। ਹੁਣ ਮੈਂਟਰ ਗੌਤਮ ਗੰਭੀਰ (Gautam Gambhir) ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਗੰਭੀਰ ਨੇ ਖੁਦ ਐਕਸ (ਪਹਿਲਾਂ ਟਵਿੱਟਰ) ‘ਤੇ ਪੋਸਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਹੁਣ ਉਹ ਕੋਲਕਾਤਾ ਨਾਈਟ ਰਾਈਡਰਜ਼ ਦੇ ਨਵੇਂ ਮੈਂਟਰ ਬਣ ਗਏ ਹਨ। ਕੇਕੇਆਰ ਦੇ ਕੋਚ ਚੰਦਰਕਾਂਤ ਪੰਡਿਤ ਹਨ, ਜਦਕਿ ਕਪਤਾਨ ਸ਼੍ਰੇਅਸ ਅਈਅਰ ਹਨ।

ਜਦੋਂ ਤੋਂ ਐਂਡੀ ਫਲਾਵਰ ਨੇ ਕੋਚ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ, ਉਦੋਂ ਤੋਂ ਕਿਆਸ ਲਗਾਏ ਜਾ ਰਹੇ ਸਨ ਕਿ ਗੰਭੀਰ (Gautam Gambhir) ਵੀ ਲਖਨਊ ਛੱਡ ਦੇਣਗੇ। ਕੇਐੱਲ ਰਾਹੁਲ ਦੇ ਨਾਲ ਉਸਦਾ ਕਾਰਜਕਾਲ ਸ਼ਾਨਦਾਰ ਰਿਹਾ ਹੈ, ਉਸਦੀ ਟੀਮ ਦੋ ਵਾਰ ਪਲੇਆਫ ਵਿੱਚ ਪਹੁੰਚੀ ਹੈ। ਹਾਲਾਂਕਿ, ਦੋਵੇਂ ਵਾਰ ਇਹ ਪਲੇਆਫ ਤੋਂ ਬਾਹਰ ਹੋ ਗਈ ਅਤੇ ਫਾਈਨਲ ਤੱਕ ਨਹੀਂ ਪਹੁੰਚ ਸਕਿਆ। ਐਂਡੀ ਫਲਾਵਰ ਦੀ ਥਾਂ ‘ਤੇ ਆਸਟ੍ਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਅਤੇ ਮੁੱਖ ਕੋਚ ਜਸਟਿਨ ਲੈਂਗਰ ਨੂੰ ਲਖਨਊ ਸੁਪਰ ਜਾਇੰਟਸ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਫਲਾਵਰ ਨੂੰ ਆਪਣਾ ਮੁੱਖ ਕੋਚ ਬਣਾਇਆ ਹੈ।

Exit mobile version