July 7, 2024 6:32 pm
ਗੌਤਮ ਅਡਾਨੀ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ , ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡਿਆ

ਗੌਤਮ ਅਡਾਨੀ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ , ਮੁਕੇਸ਼ ਅੰਬਾਨੀ ਨੂੰ ਛੱਡਿਆ ਪਿੱਛੇ

ਚੰਡੀਗੜ੍ਹ 25 ਨਵੰਬਰ 2021: ਗੌਤਮ ਅਡਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ ,ਉਨ੍ਹਾਂ ਨੇ ਇਹ ਕਾਮਯਾਬੀ ਰਿਲਾਇੰਸ ਇੰਡਸਟ੍ਰੀਜ਼ ਦੇ ਮਾਲਕ ਦੇ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਹਾਸਿਲ ਕੀਤੀ ਅਸਲ ਵਿਚ ਮੁਕੇਸ਼ ਅੰਬਾਨੀ ਦੇ ਸ਼ੇਅਰਾਂ ’ਚ ਗਿਰਾਵਟ ਕਾਰਨ ਗੌਤਮ ਅਡਾਨੀ ਨੂੰ ਇਹ ਲਾਭ ਪ੍ਰਾਪਤ ਹੋਇਆ |ਇੱਕ ਰਿਪੋਰਟ ਦੇ ਅਨੁਸਾਰ ਅਪ੍ਰੈਲ 2020 ਤੋਂ ਬਾਅਦ ਅਡਾਨੀ ਦੀ ਸੰਪਤੀ ‘ਚ ਕਾਫੀ ਵਾਧਾ ਹੋਇਆ ਹੈ। ਮਾਰਚ 2020 ਤੱਕ ਉਸਦੀ ਕੁੱਲ ਸੰਪਤੀ ਲੱਗਭਗ 4.91 ਬਿਲੀਅਨ ਡਾਲਰ ਸੀ|ਤੁਹਾਨੂੰ ਦਸ ਦਈਏ ਕਿ ਮੁਕੇਸ਼ ਅੰਬਾਨੀ ਦੇ ਸ਼ੇਅਰਾਂ ’ਚ ਗਿਰਾਵਟ ਕਾਰਨ ਸਊਦੀ ਅਰਾਮਕੋ ਨਾਲ ਡੀਲ ਟੁੱਟਣ ਕਾਰਨ ਹੋਇਆ ਇਸਤੋਂ ਬਾਅਦ ਲਗਾਤਾਰ ਰਿਲਾਇੰਸ ਦੇ ਸ਼ੇਅਰ ’ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲੀ ।

ਰਿਲਾਇੰਸ ਇੰਡਸਟ੍ਰੀਜ਼ ਦਾ ਸ਼ੇਅਰ 1.44 ਫੀਸਦੀ ਦੀ ਗਿਰਾਵਟ ਨਾਲ 2351.40 ਰੁਪਏ ’ਤੇ ਬੰਦ ਹੋਇਆ। ਦੂਜੇ ਪਾਸੇ ਗੌਤਮ ਅਡਾਨੀ ਐਂਟਰਪ੍ਰਾਈਜ਼ 2.94 ਫੀਸਦੀ ਵਧ ਕੇ 1757.70 ਰੁਪਏ ‘ਤੇ ਰਿਹਾ।ਅਡਾਨੀ ਸਮੂਹ ਦੀਆਂ ਸ਼ੇਅਰ ਬਾਜ਼ਾਰ ’ਚ ਕੁੱਲ 6 ਲਿਮਟਿਡ ਕੰਪਨੀਆਂ ਹਨ, ਜਿਨ੍ਹਾ ਵਿਚੋਂ ਤਿੰਨ ਕੰਪਨੀਆਂ ਛੱਡ ਕੇ ਬਾਕੀ ਅਡਾਨੀ ਗ੍ਰੀਨ, ਅਡਾਨੀ ਪਾਵਰ ਅਤੇ ਅਡਾਨੀ ਟੋਟਲ ਗੈਸ ਸ਼ਾਮਲ ਹਨ। ਪਿਛਲੇ ਇਕ ਸਾਲ ’ਚ ਗੌਤਮ ਅਡਾਨੀ ਦੀ ਕੁੱਲ ਜਾਇਦਾਦ ’ਚ ਲਗਭਗ 55 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ, ਦੂਜੇ ਪਾਸੇ ਰਿਲਾਇੰਸ ਇੰਡਸਟ੍ਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਦੀ ਜਾਇਦਾਦ ’ਚ ਸਿਰਫ 14.3 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ।