ਚੰਡੀਗੜ੍ਹ 16 ਸਤੰਬਰ 2022: ਭਾਰਤ ਦੇ ਅਰਬਪਤੀ ਕਾਰੋਬਾਰੀ ਗੌਤਮ ਅਡਾਨੀ (Gautam Adani) ਹੁਣ ਦੁਨੀਆ ਦੇ ਦੂਜੇ ਸਭ ਤੋ ਅਮੀਰ ਵਿਅਕਤੀ ਬਣ ਗਏ ਹਨ | ਗੌਤਮ ਅਡਾਨੀ ਨੇ ਫੋਰਬਸ ਦੀ ਸੂਚੀ ਵਿੱਚ ਬਰਨਾਰਡ ਅਰਨੌਲਟ ਦੀ ਥਾਂ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਕਾਰੋਬਾਰੀ ਵਜੋਂ ਲੈ ਲਈ ਹੈ |
ਹੁਣ ਸਿਰਫ ਮਸ਼ਹੂਰ ਟੇਸਲਾ ਕੰਪਨੀ ਦੇ ਸੀਈਓ ਐਲਨ ਮਸਕ ਅਮੀਰਾਂ ਦੀ ਸੂਚੀ ਵਿਚ ਪਹਿਲੇ ਨੰਬਰ ‘ਤੇ ਹਨ | ਇਹ ਨਿਸ਼ਚਿਤ ਤੌਰ ‘ਤੇ ਭਾਰਤ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਆਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਹੀ ਇੱਕ ਭਾਰਤੀ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਕਾਰੋਬਾਰੀ ਬਣ ਗਿਆ ਹੈ।
ਜਿਕਰਯੋਗ ਹੈ ਕਿ ਗੌਤਮ ਅਡਾਨੀ (Gautam Adani) 154.6 ਬਿਲੀਅਨ ਡਾਲਰ ਦੀ ਸੰਪਤੀ ਦੇ ਨਾਲ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਹਨ ਅਤੇ ਬਰਨਾਰਡ ਅਰਨੌਲਟ 153.3 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਨਾਲ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਹਨ।