Site icon TheUnmute.com

ਗੀਤ ਸੰਗੀਤ ਨਾਲ ਸਬੰਧਤ ਲੋਕਾਂ ਦੇ ਲੁਕੇ ਹੁਨਰ ਦੀ ਖੋਜ ਕਰੇਗਾ “ਗਾਉਂਦਾ ਪੰਜਾਬ”

Gaunda Punjab

ਚੰਡੀਗ੍ਹੜ 13 ਜਨਵਰੀ 2023: ਗੀਤ ਸੰਗੀਤ ਨਾਲ ਸਬੰਧਤ ਲੋਕਾਂ ਦੇ ਲੁਕੇ ਹੋਏ ਹੁਨਰ ਦੀ ਖੋਜ ਲਈ ਜੇ.ਐਲ.ਪ੍ਰੋਡਕਸ਼ਨਜ਼ ਅਤੇ ਜਰਨੈਲ ਘੁਮਾਣ ਵੱਲੋਂ ਇੱਕ ਵਿਲੱਖਣ ਸ਼ੋਅ “ਗਾਉਂਦਾ ਪੰਜਾਬ- ਇੱਕ ਪਿੰਡ ਇੱਕ ਕਲਾਕਾਰ” ਦੀ ਸ਼ੁਰੂਆਤ ਕੀਤੀ ਹੈ | “ਗਾਉਂਦਾ ਪੰਜਾਬ” ਪ੍ਰੋਗਰਾਮ ਤਹਿਤ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ 23 ਜ਼ਿਲ੍ਹਿਆਂ ਦੇ ਉਭਰਦੇ ਕਲਾਕਾਰਾਂ, ਗੀਤਕਾਰਾਂ ਅਤੇ ਸੰਗੀਤਕਾਰਾਂ ਦੇ ਹੁਨਰ ਦੀ ਖੋਜ ਕੀਤੀ ਜਾਵੇਗੀ |

ਮਹਿਤਾਬ ਚੌਹਾਨ, ਡਾਇਰੈਕਟਰ, ਜੇ.ਐਲ.ਪ੍ਰੋਡਕਸ਼ਨਜ਼ ਨੇ ਕਿਹਾ, “ਗਾਉਂਦਾ ਪੰਜਾਬ ਇੱਕ ਅਜਿਹਾ ਪੁਲ ਹੋਵੇਗਾ ਜੋ ਪੰਜਾਬ ਦੇ ਗਾਇਕਾਂ ਅਤੇ ਸੰਗੀਤਕਾਰਾਂ ਨੂੰ ਦੁਨੀਆ ਭਰ ਦੇ ਸਰੋਤਿਆਂ ਨਾਲ ਜੋੜਨ ਵਿੱਚ ਮਦਦ ਕਰੇਗਾ। ਇਸ ਤੋਂ ਇਲਾਵਾ, ਪ੍ਰੋਗਰਾਮ ਨਾਲ ਸਬੰਧਤ ਪ੍ਰੈਸ ਕਾਨਫਰੰਸਾਂ ਆਯੋਜਿਤ ਕੀਤੀਆਂ ਜਾਣਗੀਆਂ ਅਤੇ ਸ਼ਹਿਰਾਂ/ਜ਼ਿਲ੍ਹਿਆਂ ਵਿੱਚ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ।”

ਇਸ ਵਿਲੱਖਣ ਪਲੇਟਫਾਰਮ ਬਾਰੇ ਗੱਲ ਕਰਦੇ ਹੋਏ, ਜੇ.ਐਲ.ਪ੍ਰੋਡਕਸ਼ਨਜ਼ ਦੇ ਅਤੇ ਸ਼ੋਅ ਡਾਇਰੈਕਟਰ ਦੇ ਕ੍ਰਿਏਟਿਵ ਹੈੱਡ ਜਰਨੈਲ ਸਿੰਘ ਘੁਮਾਣ ਨੇ ਕਿਹਾ, “ਇਸ ਪ੍ਰੋਗਰਾਮ ਦਾ ਟੀਚਾ ਪੰਜਾਬ ਦੇ ਹਰ ਕੋਨੇ ਤੋਂ ਅਮੀਰ ਪ੍ਰਤਿਭਾ ਨੂੰ ਖੋਜਣਾ ਅਤੇ ਉਨ੍ਹਾਂ ਨੂੰ ਅਜਿਹਾ ਪਲੇਟਫਾਰਮ ਪ੍ਰਦਾਨ ਕਰਨਾ ਜਿਸਦੇ ਉਹ ਹੱਕਦਾਰ ਹਨ |

ਇਹ ਹਫ਼ਤਾਵਾਰੀ ਸ਼ੋਅ ਦੀ ਸ਼ੁਰੂਆਤ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀ, ਕਾਲਜ, ਸਕੂਲ, ਆਡੀਟੋਰੀਅਮ, ਸੋਸ਼ਲ ਕਲੱਬ, ਆਦਿ ‘ਚ ਆਡੀਸ਼ਨ ਰੱਖ ਕੇ ਕੀਤਾ ਜਾਵੇਗੀ | ਇਸ ਤੋਂ ਇਲਾਵਾ, ਆਨ ਲਾਈਨ www.gaundapunjab.live ਵੈਬਸਾਈਟ ਰਾਹੀਂ ਰਜਿਸਟਰੇਸ਼ਨ ਦੀ ਸੁਵਿਧਾ ਵੀ ਦਿੱਤੀ ਜਾਵੇਗੀ । “ਗਾਉਂਦਾ ਪੰਜਾਬ’ ਪ੍ਰੋਗਰਾਮ ਦੇ ਕੁੱਲ 26 ਸ਼ੋਅ ਕਰਵਾਏ ਜਾਣਗੇ | “ਗਾਉਂਦਾ ਪੰਜਾਬ” ਪ੍ਰੋਗਰਾਮ ‘ਚ ਕਰੀਬ 600 ਨਵੇਂ ਗਾਇਕ/ਗਾਇਕਾਵਾ ਆਪਣੀ ਕਲਾ ਦੀ ਪੇਸ਼ਕਾਰੀ ਕਰਨਗੇ | ਗਾਇਕਾਂ ਲਈ ਇਸ ਸ਼ੋਅ ਵਿੱਚ ਭਾਗ ਲੈਣ ਲਈ ਉਮਰ ਸੀਮਾ 15 ਸਾਲ ਤੋਂ 35 ਸਾਲ ਤੱਕ ਰੱਖੀ ਗਈ ਹੈ|

ਸ਼ੋਅ ਦੇ ਪ੍ਰਮੁੱਖ ਕਲਾਕਾਰਾਂ ਨੂੰ “ਗਾਉਂਦਾ ਪੰਜਾਬ” ਸਮੁੱਚੀ ਟੀਮ ਵਲੋਂ ਲਾਈਵ ਪੇਸ਼ਕਾਰੀ ਅਤੇ ਸਟੂਡੀਓ ਰਿਕਾਰਡਿੰਗਾਂ ਲਈ ਤਿਆਰ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਜੇ.ਐਲ.ਪ੍ਰੋਡਕਸ਼ਨਜ਼ (JAY ELL Productions) ਵੱਲੋਂ ਪ੍ਰਮੋਟ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੈ ਐੱਲ ਪ੍ਰੋਡਕਸ਼ਨਜ਼ ਵੱਲੋਂ “ਗਾਉਂਦਾ ਪੰਜਾਬ” ਸ਼ੋਅ ਵਿੱਚ ਭਾਗ ਲੈਣ ਵਾਲੇ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਵੀ ਮੌਕੇ ਪ੍ਰਦਾਨ ਕੀਤੇ ਜਾਣਗੇ।

“ਗਾਉਂਦਾ ਪੰਜਾਬ” ਸ਼ੋਅ ਭਾਰਤ ਵਿੱਚ “ਬੱਲੇ ਬੱਲੇ ਟੀ.ਵੀ” ( Balle Balle TV), ਦੀ ਅਨਮਿਊਟ (The Unmute), ਵਿਦੇਸ਼ਾਂ ਵਿੱਚ “ਜਸ ਪੰਜਾਬੀ ਟੀ.ਵੀ ” (Jus Punjabi TV) ਚੈਨਲਾਂ ਤੇ ਹਫ਼ਤਾਵਾਰੀ ਪ੍ਰਸਾਰਿਤ ਹੋਇਆ ਕਰੇਗਾ । ਇਸਦੇ ਨਾਲ ਹੀ “ਗਾਉਂਦਾ ਪੰਜਾਬ” ਦਾ ਕਈ ਚੰਗੇ OTT Platforms ‘ਤੇ ਵੀ ਪ੍ਰਸਾਰਣ ਕੀਤਾ ਜਾਵੇਗਾ । YouTube ਅਤੇ Facebook ‘ਤੇ ਇਸ ਪ੍ਰੋਗਰਾਮ ਦਾ ਪ੍ਰਸਾਰਣ ਸੋਸ਼ਲ ਮੀਡੀਆ ਹੈਂਡਲ “JAY ELL Records” ‘ਤੇ ਕੀਤਾ ਜਾਵੇਗਾ |

 

 

Exit mobile version