Site icon TheUnmute.com

ਪਟਨਾ ‘ਚ ਗੈਸ ਸਿਲੰਡਰ ਫਟਣ ਨਾਲ ਵਾਪਰਿਆ ਹਾਦਸਾ, ਕਰੀਬ 50 ਜਣੇ ਝੁਲਸੇ

Patna

ਚੰਡੀਗੜ੍ਹ, 26 ਅਪ੍ਰੈਲ 2024: ਪਟਨਾ (Patna) ‘ਚ ਗੈਸ ਸਿਲੰਡਰ ਫਟਣ ਨਾਲ ਵੱਡਾ ਹਾਦਸਾ ਵਾਪਰਿਆ ਹੈ | ਘਰ ਵਿੱਚ ਸ਼ਰਾਧ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਖਾਣਾ ਪਕਾਇਆ ਜਾ ਰਿਹਾ ਸੀ ਕਿ ਅਚਾਨਕ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਸਿਲੰਡਰ ਫਟ ਗਿਆ। ਇਸ ਘਟਨਾ ‘ਚ ਕਰੀਬ 50 ਜਣੇ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ ਕਈ ਜਣਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਘਟਨਾ ਪਟਨਾ ਜ਼ਿਲ੍ਹੇ ਦੇ ਮਸੌਰੀ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਚਪੌਰ ਦੀ ਹੈ।

ਘਟਨਾ ਬਾਰੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੰਤ ਪਾਸਵਾਨ ਦੇ ਘਰ ਸ਼ਰਾਧ ਦੀ ਰਸਮ ਖਤਮ ਹੋ ਗਈ ਸੀ। ਅੱਜ ਸਵੇਰੇ ਸੰਤ ਪਾਸਵਾਨ ਦੀ ਬੇਟੀ ਖੁਸ਼ਬੂ (12) ਛੋਟੇ ਸਿਲੰਡਰ ‘ਤੇ ਖਾਣਾ ਬਣਾ ਰਹੀ ਸੀ। ਫਿਰ ਅਚਾਨਕ ਗੈਸ ਸਿਲੰਡਰ ‘ਚ ਲੀਕ ਹੋਣ ਕਾਰਨ ਸਿਲੰਡਰ ਨੂੰ ਅੱਗ ਲੱਗ ਗਈ। ਸਿਲੰਡਰ ਨੂੰ ਅੱਗ ਲੱਗਦੇ ਹੀ ਮੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਇਸ ਤੋਂ ਪਹਿਲਾਂ ਕਿ ਕੋਈ ਕੁਝ ਕਰਦਾ, ਸਿਲੰਡਰ ਫਟ ਗਿਆ।

ਘਟਨਾ ਦਾ ਪਤਾ ਲੱਗਦੇ ਹੀ ਪੁਲਿਸ (Patna) ਫਾਇਰ ਬ੍ਰਿਗੇਡ ਸਮੇਤ ਮੌਕੇ ‘ਤੇ ਪਹੁੰਚ ਗਈ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ ਪਰ ਇਸ ਦੌਰਾਨ 50 ਦੇ ਕਰੀਬ ਜਣੇ ਝੁਲਸ ਗਏ। ਪੁਲਿਸ ਅਤੇ ਸਥਾਨਕ ਲੋਕਾਂ ਦੀ ਮੱਦਦ ਨਾਲ ਉਕਤ ਜ਼ਖਮੀਆਂ ਨੂੰ ਪੀ.ਐੱਚ.ਸੀ ਅਤੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ।

Exit mobile version