Site icon TheUnmute.com

ਯੂਕ੍ਰੇਨ ‘ਚ ਫਸਿਆ ਗੜ੍ਹਸ਼ੰਕਰ ਦਾ ਨੌਜਵਾਨ, ਮਾਪਿਆਂ ਨੇ ਸਰਕਾਰ ਨੂੰ ਲਗਾਈ ਅਪੀਲ

Russia and Ukraine

ਗੜ੍ਹਸੰਕਰ 28 2022 ਫਰਵਰੀ : ਯੂਕ੍ਰੇਨ (Ukraine) ਦੇ ਕੀਵ ਸ਼ਹਿਰ ’ਚ ਪੜ੍ਹਾਈ ਕਰਨ ਲਈ ਗਿਆ ਗੜ੍ਹਸ਼ੰਕਰ ਦੇ ਪਿੰਡ ਡੋਗਰਪੁਰ ਦਾ ਨੌਜਵਾਨ ਪ੍ਰਭਦੀਪ ਸਿੰਘ ਪੁੱਤਰ ਬਲਵੀਰ ਸਿੰਘ ਰੂਸ ਤੇ ਯੂਕ੍ਰੇਨ (Russia and Ukraine) ਵਿਚਾਲੇ ਲੱਗੀ ਜੰਗ ਕਾਰਣ ਉਥੇ ਫਸ ਗਿਆ ਹੈ। ਪ੍ਰਭਦੀਪ ਦੀ ਮਾਤਾ ਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ 18 ਸਾਲ ਦੀ ਉਮਰ ’ਚ ਅਕਤੂਬਰ ਮਹੀਨੇ ’ਚ ਪੜ੍ਹਾਈ ਕਰਨ ਲਈ ਯੂਕ੍ਰੇਨ ਦੇ ਕੀਵ ਸ਼ਹਿਰ ’ਚ ਗਿਆ ਸੀ ਤੇ ਉਹ ਉੱਥੇ ਪੜ੍ਹਾਈ ਕਰਨ ਦੇ ਨਾਲ-ਨਾਲ ਟੈਕਸੀ ਵੀ ਚਲਾਉਣ ਲੱਗ ਪਿਆ ਸੀ।

ਪ੍ਰਭਦੀਪ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦਾ ਪਤੀ ਬਲਵੀਰ ਸਿੰਘ ਵੀ ਵਿਦੇਸ਼ ’ਚ ਹੈ, ਇਸ ਕਾਰਨ ਉਹ ਆਪਣੇ ਬੇਟੇ ਦੀ ਚਿੰਤਾ ’ਚ ਡੁੱਬੇ ਹੋਏ ਹਨ। ਉਨ੍ਹਾਂ ਭਾਰਤ ਸਰਕਾਰ (Indian government) ਨੂੰ ਫਰਿਆਦ ਕੀਤੀ ਹੈ ਕਿ ਉਨ੍ਹਾਂ ਬੇਟੇ ਦੇ ਨਾਲ ਬਾਕੀ ਨੌਜਵਾਨਾਂ ਨੂੰ ਵੀ ਘਰ ਵਾਪਸ ਲਿਆਂਦਾ ਜਾਵੇ।

Exit mobile version