ਚੰਡੀਗੜ੍ਹ, 11 ਮਈ 2024: ਅੰਮ੍ਰਿਤਸਰ (Amritsar) ਦੇ ਸਭ ਤੋਂ ਵੱਡੇ ਡੰਪ ਭਗਤਾਂਵਾਲਾ ਵਿੱਚ 700 ਮੀਟਰ ਵਿੱਚ ਫੈਲੇ ਕੂੜੇ ਦੇ ਢੇਰਾਂ ਵਿੱਚ ਸ਼ੁੱਕਰਵਾਰ ਰਾਤ 9.30 ਵਜੇ ਅੱਗ ਲੱਗ ਗਈ। ਤੇਜ਼ ਹਵਾ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਭਿਆਨਕ ਰੂਪ ਧਾਰ ਲਿਆ ਅਤੇ ਅੱਗ ਦਾ ਧੂੰਆਂ ਕਰੀਬ 5 ਕਿਲੋਮੀਟਰ ਤੱਕ ਫੈਲ ਗਿਆ। ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਮੌਕੇ ‘ਤੇ ਪੁੱਜੇ, ਜਿਨ੍ਹਾਂ ਨੇ ਕੂੜੇ ਦੀ ਬਾਇਓਮੈਡੀਏਸ਼ਨ ਕਰ ਰਹੀ ਕੰਪਨੀ ਐਵਰਡਾ ‘ਤੇ ਦੋਸ਼ ਲਗਾਇਆ ਹੈ।
ਸਥਾਨਕ ਲੋਕਾਂ ਮੁਤਾਬਕ ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਕੇ ਵੀ ਸਥਿਤੀ ਨੂੰ ਸੰਭਾਲ ਨਹੀਂ ਸਕੀਆਂ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਉਹ ਇਸ ਡੰਪ ਨੂੰ ਹਟਾਉਣ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਪਰ ਅੱਜ ਤੱਕ ਸਥਾਨਕ ਪ੍ਰਸ਼ਾਸਨ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਇਸਤੋਂ ਬਾਅਦ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਨੂੰ ਦੇਰ ਰਾਤ ਘਟਨਾ ਸਥਾਨ ‘ਤੇ ਆਉਣਾ ਪਿਆ।