ਚੰਡੀਗੜ੍ਹ, 12 ਜੁਲਾਈ 2023: ਹਲਕਾ ਲਹਿਰਾਗਾਗਾ ਦੇ ਕਸਬਾ ਮੂਨਕ (Moonak) ਇਲਾਕੇ ਵਿਚੋਂ ਗੁਜ਼ਰਦੇ ਘੱਗਰ ਦਰਿਆ ਵਿਚ ਤਿੰਨ ਥਾਵਾਂ ‘ਤੇ ਬੀਤੀ ਰਾਤ ਕਰੀਬ 1 ਵਜੇ ਮੰਡਵੀ, ਫੂਲਦ ਅਤੇ ਮਕੋਰੜ ਸਾਹਿਬ ਵਿਖੇ ਵੱਡੇ ਪਾੜ ਪੈਣ ਨਾਲ ਕਈ ਪਿੰਡਾਂ ਅੰਦਰ ਹੜ੍ਹ ਦਾ ਖ਼ਤਰਾ ਮੰਡਰਾਉਣ ਰਿਹਾ ਹੈ, ਲੋਕਾਂ ਨੇ ਸਾਰੀ ਰਾਤ ਜੱਦੋ-ਜਹਿਦ ਕਰਕੇ ਦੁਬਾਰਾ ਬੰਨ੍ਹ ਲਾਇਆ | ਇਸਦੇ ਨਾਲ ਹੀ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ਵਿਚ ਡੁੱਬ ਗਈ ਹੈ। ਪ੍ਰਸ਼ਾਸਨ ਵੱਲੋਂ ਵੀ ਘੱਗਰ ਦੀ ਮਾਰ ਹੇਠ ਆਏ ਇਲਾਕੇ ਅਤੇ ਕਮਜ਼ੋਰ ਪੈ ਚੁੱਕੇ ਕਿਨਾਰਿਆਂ ਦਾ ਜਾਇਜ਼ਾ ਲੈ ਕੇ ਟੀਮਾਂ ਭੇਜ ਕੇ ਕਮਜ਼ੋਰ ਕਿਨਾਰੇ ਮਜ਼ਬੂਤ ਕਰਨ ਦੇ ਹੁਕਮ ਦਿੱਤੇ ਹਨ।
ਜਿਸ ਦੇ ਚੱਲਦੇ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਦੇ ਨਾਲ-ਨਾਲ ਫੌਜ ਨੂੰ ਵੀ ਬੁਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਮਕੋਰੜ ਸਾਹਿਬ, ਫੂਲਦ, ਗਨੋਟਾ, ਰਾਮਪੁਰਾ, ਘਮੂਰਘਾਟਮ, ਕੁਦਨੀ, ਸਲੇਮਗੜ੍ਹ, ਮੰਡਵੀ ਅਤੇ ਹੋਰ ਕੁਝ ਪਿੰਡਾਂ ਵਿਚ ਹੜਾਂ ਦਾ ਖਤਰਾ ਪੈਦਾ ਹੋ ਗਿਆ ਹੈ, ਜਿਸਦੇ ਚੱਲਦੇ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਖਾਣ-ਪੀਣ, ਰਹਿਣ, ਮਿੱਟੀ ਦੇ ਭਰੇ ਬੋਰੇ, ਜਰਨੇਟਰ, ਜਾਲ ਅਤੇ ਹੋਰ ਪੁਖਤਾ ਪ੍ਰਬੰਧ ਕੀਤੇ ਗਏ ਹਨ।