Site icon TheUnmute.com

ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਮੋਗਾ ਦੀ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ

Gangster Sukhpreet Budha

ਚੰਡੀਗੜ੍ਹ, 20 ਫਰਵਰੀ 2023: ਪੰਜਾਬ ਦੇ ਮੋਗਾ ‘ਚ ਰਿਮਾਂਡ ਖਤਮ ਹੋਣ ਤੋਂ ਬਾਅਦ ਸੋਮਵਾਰ ਨੂੰ ਗੈਂਗਸਟਰ ਸੁਖਪ੍ਰੀਤ ਬੁੱਢਾ (Gangster Sukhpreet Budha) ਨੂੰ ਸਖ਼ਤ ਸੁਰੱਖਿਆ ਹੇਠ ਅਦਾਲਤ ‘ਚ ਪੇਸ਼ ਕੀਤਾ ਗਿਆ। ਇੱਥੋਂ ਅਦਾਲਤ ਨੇ ਸੁਖਪ੍ਰੀਤ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ। ਸੁਖਪ੍ਰੀਤ ਨੇ ਸਾਹਿਲ ਨਾਂ ਦੇ ਨੌਜਵਾਨ ਨੂੰ ਫੋਨ ਕਰਕੇ ਧਮਕੀਆਂ ਦਿੱਤੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਨਵੰਬਰ, 2021 ਨੂੰ ਸਾਹਿਲ ਕੁਮਾਰ ਨੂੰ ਵਟਸਐਪ ਕਾਲ ਕਰਨ ਵਾਲਾ ਆਪਣੇ ਆਪ ਨੂੰ ਗੈਂਗਸਟਰ ਸੁਖਪ੍ਰੀਤ ਬੁੱਢਾ ਦੱਸ ਰਿਹਾ ਸੀ। ਇਸ ਮਾਮਲੇ ਵਿੱਚ ਸਿਟੀ ਸਾਊਥ ਪੁਲਿਸ ਨੇ ਸੁਖਪ੍ਰੀਤ ਨੂੰ 9 ਦਿਨਾਂ ਦੇ ਰਿਮਾਂਡ ’ਤੇ ਲਿਆ ਸੀ।

ਮੋਗਾ ਸਿਟੀ ਸਾਊਥ ਦੇ ਐੱਸਐੱਚਓ ਅਮਨਦੀਪ ਸਿੰਘ ਨੇ ਦੱਸਿਆ ਕਿ 20 ਨਵੰਬਰ 2021 ਨੂੰ ਸਾਹਿਲ ਕੁਮਾਰ ਜਿੰਦਲ ਦੀ ਸ਼ਿਕਾਇਤ ’ਤੇ ਕੈਟਾਗਰੀ ਦੇ ਗੈਂਗਸਟਰ ਸੁਖਪ੍ਰੀਤ ਬੁੱਢਾ ਸਮੇਤ ਉਸ ਦੇ ਦੋ ਸਾਥੀਆਂ ਨੀਰਜ ਸ਼ਰਮਾ ਉਰਫ ਵਿੱਕੀ ਬ੍ਰਾਹਮਣ ਅਤੇ ਰਾਜੇਸ਼ ਕੁਮਾਰ ਮੰਗਲਾ ਉਰਫ਼ ਸੋਨੀ ਮੰਗਲਾ ਖ਼ਿਲਾਫ਼ ਧਾਰਾ 384, 506,120ਬੀ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਇਸ ਮਾਮਲੇ ਵਿੱਚ ਮੁਲਜ਼ਮ ਗੈਂਗਸਟਰ ਸੁਖਪ੍ਰੀਤ ਬੁੱਢਾ (Gangster Sukhpreet Budha) ਦੀ ਗ੍ਰਿਫ਼ਤਾਰੀ ਬਾਕੀ ਸੀ। ਜਿਸ ਕਾਰਨ ਅਦਾਲਤ ਤੋਂ ਮੁਲਜ਼ਮ ਦੇ ਪ੍ਰੋਡਕਸ਼ਨ ਵਾਰੰਟ ਹਾਸਲ ਕਰਨ ਮਗਰੋਂ ਉਸ ਨੂੰ ਦਿੱਲੀ ਦੀ ਮੰਡੋਲਾ ਜੇਲ੍ਹ ਤੋਂ ਲਿਆ ਕੇ ਮੋਗਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ 9 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ।

Exit mobile version