TheUnmute.com

ਲਾਰੇਂਸ ਤੋਂ ਬਾਅਦ ਭਗਵਾਨਪੁਰੀਆ ਵੀ ਪਹੁੰਚਿਆ ਹਾਈਕੋਰਟ, ਐਨਕਾਊਂਟਰ ਦਾ ਜਤਾਇਆ ਖਦਸ਼ਾ

ਚੰਡੀਗੜ੍ਹ 03 ਜੂਨ 2022: ਲਾਰੈਂਸ ਬਿਸ਼ਨੋਈ ਤੋਂ ਬਾਅਦ ਹੁਣ ਜੇਲ ‘ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਵੀ ਐਨਕਾਊਂਟਰ ਦਾ ਖਦਸ਼ਾ ਜਤਾਇਆ ਹੈ। ਇਸ ਸਬੰਧੀ ਭਗਵਾਨਪੁਰੀਆ ਨੇ ਸੁਰੱਖਿਆ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਗੈਂਗਸਟਰ ਦੀ ਮਾਂ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਜੇਕਰ ਜੱਗੂ ਨੂੰ ਜੇਲ ‘ਚੋਂ ਬਾਹਰ ਲਿਆਂਦਾ ਜਾਂਦਾ ਹੈ ਤਾਂ ਉਸ ਨੂੰ ਬੁਲੇਟ ਪਰੂਫ ਜੈਕੇਟ ਅਤੇ ਸੁਰੱਖਿਆ ਲਈ ਗੱਡੀ ਦਿੱਤੀ ਜਾਵੇ। ਇਸ ਦੇ ਨਾਲ ਹੀ ਪਟੀਸ਼ਨ ਵਿੱਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਭਗਵਾਨਪੁਰੀਆ ‘ਤੇ ਜੇਲ੍ਹ ਵਿੱਚ ਤਸ਼ੱਦਦ ਕੀਤਾ ਗਿਆ ਹੈ।

ਭਗਵਾਨਪੁਰੀਆ ਪਹੁੰਚਿਆ ਹਾਈਕੋਰਟ

ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕਈ ਖੁਲਾਸੇ ਹੋ ਰਹੇ ਹਨ ਅਤੇ ਉੱਥੇ ਹੀ ਗੈਂਗਸਟਰ ਵੀ ਆਪਣੇ ਐਨਕਾਊਂਟਰ ਦੇ ਡਰੋਂ ਸਤਾਏ ਹੋਏ ਹਨ।ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਪੰਜਾਬ ਪੁਲਿਸ ਭਗਵਾਨਪੁਰੀਆ ਅਤੇ ਹੋਰ ਗੈਂਗਸਟਰਾਂ ਤੋਂ ਪੁੱਛਗਿੱਛ ਕਰ ਸਕਦੀ ਹੈ ਕਿਉਂਕਿ ਭਗਵਾਨਪੁਰੀਆ ਦਾ ਨਾਂ ਗੋਲਡੀ ਬਰਾੜ ਨਾਲ ਵੀ ਇਸ ਕਤਲ ਕੇਸ ‘ਚ ਜੁੜਿਆ ਹੋਇਆ ਹੈ।

Exit mobile version